Rapper Passes Away: ਮਸ਼ਹੂਰ ਅਮਰੀਕੀ ਰੈਪਰ ਓਜੀ ਮੈਕੋ ਦਾ 32 ਸਾਲ ਦੀ ਛੋਟੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਸ ਨੇ ਕਰੀਬ ਦੋ ਹਫ਼ਤੇ ਪਹਿਲਾਂ ਖ਼ੁਦ ਨੂੰ ਗੋਲੀ ਮਾਰ ਲਈ ਸੀ।
ABP Sanjha

Rapper Passes Away: ਮਸ਼ਹੂਰ ਅਮਰੀਕੀ ਰੈਪਰ ਓਜੀ ਮੈਕੋ ਦਾ 32 ਸਾਲ ਦੀ ਛੋਟੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਉਸ ਨੇ ਕਰੀਬ ਦੋ ਹਫ਼ਤੇ ਪਹਿਲਾਂ ਖ਼ੁਦ ਨੂੰ ਗੋਲੀ ਮਾਰ ਲਈ ਸੀ।

ਉਦੋਂ ਤੋਂ ਉਹ ਹਸਪਤਾਲ 'ਚ ਭਰਤੀ ਸੀ। ਟੀਐਮਜ਼ੈਡ ਦੀ ਰਿਪੋਰਟ ਦੇ ਅਨੁਸਾਰ, ਰੈਪਰ ਨੇ ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਵਿਚਾਲੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਐਕਸ 'ਤੇ ਉਸ ਦੇ ਅਕਾਊਂਟ ਰਾਹੀਂ ਕੀਤੀ ਗਈ ਹੈ।
ABP Sanjha

ਉਦੋਂ ਤੋਂ ਉਹ ਹਸਪਤਾਲ 'ਚ ਭਰਤੀ ਸੀ। ਟੀਐਮਜ਼ੈਡ ਦੀ ਰਿਪੋਰਟ ਦੇ ਅਨੁਸਾਰ, ਰੈਪਰ ਨੇ ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਵਿਚਾਲੇ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਐਕਸ 'ਤੇ ਉਸ ਦੇ ਅਕਾਊਂਟ ਰਾਹੀਂ ਕੀਤੀ ਗਈ ਹੈ।

ਪਰਿਵਾਰ ਨੇ ਇੱਕ ਬਿਆਨ ਵਿੱਚ ਦੱਸਿਆ, 'ਭਾਰੀ ਮਨ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਬੇਨ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ।
ABP Sanjha

ਪਰਿਵਾਰ ਨੇ ਇੱਕ ਬਿਆਨ ਵਿੱਚ ਦੱਸਿਆ, 'ਭਾਰੀ ਮਨ ਨਾਲ ਇਹ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਬੇਨ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ।

ਜਿਸਨੂੰ ਦੁਨੀਆਂ ਓਜੀ ਦੇ ਨਾਂ ਨਾਲ ਜਾਣਦੀ ਸੀ। ਉਸਦਾ ਜੀਵਨ ਲਚਕੀਲੇਪਣ, ਰਚਨਾਤਮਕਤਾ ਅਤੇ ਪਿਆਰ ਦਾ ਪ੍ਰਮਾਣ ਸੀ। ਪਰਿਵਾਰ ਨੇ ਬਿਆਨ ਵਿੱਚ ਅੱਗੇ ਕਿਹਾ,
ABP Sanjha

ਜਿਸਨੂੰ ਦੁਨੀਆਂ ਓਜੀ ਦੇ ਨਾਂ ਨਾਲ ਜਾਣਦੀ ਸੀ। ਉਸਦਾ ਜੀਵਨ ਲਚਕੀਲੇਪਣ, ਰਚਨਾਤਮਕਤਾ ਅਤੇ ਪਿਆਰ ਦਾ ਪ੍ਰਮਾਣ ਸੀ। ਪਰਿਵਾਰ ਨੇ ਬਿਆਨ ਵਿੱਚ ਅੱਗੇ ਕਿਹਾ,

ABP Sanjha

'ਉਸਨੇ ਆਪਣੇ ਸੰਗੀਤ, ਜਨੂੰਨ ਅਤੇ ਅਡੋਲ ਭਾਵਨਾ ਦੁਆਰਾ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਛੂਹਿਆ ਅਤੇ ਇੱਕ ਸਥਾਈ ਪ੍ਰਭਾਵ ਛੱਡਿਆ। ਇਸ ਅਥਾਹ ਨੁਕਸਾਨ ਦਾ ਸੋਗ ਮਨਾ ਰਹੇ ਹਾਂ।

ABP Sanjha

ਅਸੀਂ ਉਨ੍ਹਾਂ ਦੇ ਅਸਾਧਾਰਨ ਜੀਵਨ ਦਾ ਵੀ ਜਸ਼ਨ ਮਨਾ ਰਹੇ ਹਾਂ, ਜੋ ਦੂਜਿਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਦਾ ਰਹੇਗਾ। ਇੱਕ ਕਲਾਕਾਰ ਅਤੇ ਇੱਕ ਵਿਅਕਤੀ ਵਜੋਂ ਮੈਕੋ ਦਾ ਪ੍ਰਭਾਵ ਸਾਡੇ ਦਿਲਾਂ ਵਿੱਚ ਹਮੇਸ਼ਾ ਬਣਿਆ ਰਹੇਗਾ।'

ABP Sanjha

ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, 'ਜੋ ਲੋਕ ਓਜੀ ਮੈਕੋ ਪ੍ਰਤੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦੇ ਹਨ ਜਾਂ ਪਰਿਵਾਰ ਨਾਲ ਜੁੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਨਾ ਚਾਹੁੰਦੇ ਹਨ, ਉਹ ਇਸ ਅਕਾਊਂਟ ਰਾਹੀਂ ਸੰਪਰਕ ਕਰਨ।

ABP Sanjha

ਦੱਸ ਦਈਏ ਕਿ 12 ਦਸੰਬਰ ਨੂੰ ਬੇਨੇਡਿਕਟ ਚਿਯਾਜ਼ੁਲਮ ਇਹੇਸੀਬਾ ਜੂਨੀਅਰ ਦੇ ਰੂਪ 'ਚ ਪੈਦਾ ਹੋਏ ਓਜੀ ਮੈਕੋ ਨੇ ਦੋ ਹਫਤੇ ਪਹਿਲਾਂ ਖੁਦ ਨੂੰ ਗੋਲੀ ਮਾਰ ਲਈ ਸੀ।

ABP Sanjha

ਉਸਨੂੰ ਲਾਸ ਏਂਜਲਸ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। TMZ ਰਿਪੋਰਟ ਕਰਦਾ ਹੈ ਕਿ ਪੁਲਿਸ ਨੇ ਮੈਕੋ ਨੂੰ ਉਸਦੇ ਘਰ ਵਿੱਚ ਬੰਦੂਕ ਨਾਲ ਪਾਇਆ।

ਜਦੋਂ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਮੈਕੋ ਬੇਹੋਸ਼ ਸੀ। ਉਸ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਦੀ ਮੰਨੀਏ ਤਾਂ ਰੈਪਰ ਮੈਕੋ ਵੀਰਵਾਰ ਨੂੰ ਕੋਮਾ 'ਚ ਸਨ ਅਤੇ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ। ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ।