ਬੋਮਨ ਇਰਾਨੀ ਦੇ ਜਨਮ ਤੋਂ 6 ਮਹੀਨੇ ਪਹਿਲਾਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਉਸਦੀ ਮਾਂ ਨੇ ਉਸਨੂੰ ਇਕੱਲੇ ਹੀ ਪਾਲਿਆ, ਬੋਮਨ ਨੂੰ ਡਿਸਲੈਕਸੀਆ ਸੀ ਬੋਮਨ ਦੀ ਮਾਂ ਉਸਨੂੰ ਅਕਸਰ ਫਿਲਮਾਂ ਦੇਖਣ ਲਈ ਭੇਜਦੀ ਸੀ ਤਾਂ ਜੋ ਉਹ ਇਸ ਕਲਾ ਨੂੰ ਸਮਝ ਸਕੇ ਬੋਮਨ ਨੇ ਮੀਠੀਬਾਈ ਕਾਲਜ ਤੋਂ ਦੋ ਸਾਲ ਦਾ ਵੇਟਰ ਕੋਰਸ ਕੀਤਾ ਹੈ ਉਸਨੇ ਦੋ ਸਾਲ ਤਾਜ ਮਹਿਲ ਪੈਲੇਸ ਅਤੇ ਟਾਵਰਜ਼ ਵਿੱਚ ਵੇਟਰ ਵਜੋਂ ਕੰਮ ਕੀਤਾ ਇਸ ਦੇ ਨਾਲ ਹੀ ਉਹ ਆਪਣੀ ਮਾਂ ਦੀ ਬੇਕਰੀ ਵੀ ਸੰਭਾਲਦਾ ਸੀ ਉਹ ਸਕੂਲ 'ਚ ਖੇਡਾਂ ਦੀਆਂ ਫੋਟੋਆਂ ਕਲਿੱਕ ਕਰਦਾ ਸੀ ਤੇ ਫਿਰ 20 ਤੋਂ 30 ਰੁਪਏ 'ਚ ਵੇਚਦਾ ਸੀ ਉਸਨੇ 32 ਸਾਲ ਦੀ ਉਮਰ 'ਚ ਇੱਕ ਬਾਕਸਿੰਗ ਈਵੈਂਟ ਲਈ ਅਧਿਕਾਰਤ ਫੋਟੋਗ੍ਰਾਫੀ ਵੀ ਕੀਤੀ ਇਸ ਤੋਂ ਬਾਅਦ ਅਦਾਕਾਰ ਪਦਮਸੀ ਨੇ ਉਨ੍ਹਾਂ ਨੂੰ ਥੀਏਟਰ ਦੀ ਦੁਨੀਆ ਨਾਲ ਜੋੜਿਆ ਫਿਲਮ 'ਡਰਨਾ ਮਨ ਹੈ' 'ਚ ਉਨ੍ਹਾਂ ਦੇ ਛੋਟੇ ਜਿਹੇ ਕਿਰਦਾਰ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ