ਗੁਣਾਂ ਨਾਲ ਭਰਪੂਰ ਲੱਸਣ ਜਿੱਥੇ ਖਾਣੇ ਦੇ ਸੁਆਦ ਨੂੰ ਵਧਾਉਂਧਾ ਹੈ, ਉਥੇ ਹੀ ਇਹ ਸਿਹਤ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਲੱਸਣ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਲੱਸਣ ਵਿੱਚ ਐਂਟੀ ਬੈਕਟੀਰੀਅਲ, ਐਂਟੀ ਵਾਇਰਲ, ਐਂਟੀ ਫੰਗਲ ਅਤੇ ਐਂਟੀ ਆਕਸੀਡੈਂਟ ਦੇ ਨਾਲ ਨਾਲ ਐਲੀਸਿਨ , ਸੈਲੇਨੀਅਮ, ਇਜਾਇਨ ਫਾਸਫੋਰਸ, ਆਇਰਨ ਵੀ, ਵਿਟਾਮਿਨ-ਏ ਵਰਗੇ ਤੱਤ ਪਾਏ ਜਾਂਦੇ ਹਨ। ਲੱਸਣ ਪੇਟ ਦੀਆਂ ਸਮੱਸਿਆਵਾਂ ਲਈ ਬੇਹੱਦ ਲਾਭਕਾਰੀ ਹੁੰਦਾ ਹੈ। ਪੇਟ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਡਾਇਰੀਆ ਅਤੇ ਕਬਜ਼ ਦੀ ਸਮੱਸਿਆ ਲਸਣ ਖਾਣ ਨਾਲ ਠੀਕ ਹੋ ਜਾਂਦੀ ਹੈ। ਰੋਜ਼ਾਨਾ ਸਵੇਰੇ ਇਕ ਗਿਲਾਸ ਪਾਣੀ 'ਚ 2 ਤੁਰੀਆਂ ਲੱਸਣ ਦੀਆਂ ਉਬਾਲ ਕੇ ਪੀਣ ਨਾਲ ਕਬਜ਼ ਤੋਂ ਆਰਾਮ ਮਿਲਦਾ ਹੈ ਅਤੇ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ। ਲੱਸਣ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਣ ਵਿਚ ਸਹਾਇਕ ਹੁੰਦਾ ਹੈ ਕਿਉਂਕ ਲੱਸਣ 'ਚ ਬਾਇਓਐਕਟਿਵ ਸਲਫਰ ਯੋਗਿਕ, ਐੱਸ ਐੱਲਲਿਸਟਰੀਨ ਮੌਜੂਦ ਹੁੰਦਾ ਹੈ। ਜੇਕਰ ਤੁਹਾਡਾ ਵੀ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੱਚੇ ਲਸਣ ਦਾ ਸੇਵਨ ਕਰ ਸਕਦੇ ਹੋ। ਰੋਜ਼ਾਨਾ ਲੱਸਣ ਦੀ ਵਰਤੋਂ ਕਰਨ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਕਈ ਵਾਰ ਸਾਡੇ ਪੇਟ ਅੰਦਰ ਇਸ ਤਰ੍ਹਾਂ ਦੇ ਐਸਿਡ ਬਣਦੇ ਹਨ, ਜਿਸ ਨਾਲ ਘਬਰਾਹਟ ਹੋਣ ਲੱਗਦੀ ਹੈ। ਲੱਸਣ ਇਸ ਐਸਿਡ ਨੂੰ ਬਣਨ ਤੋਂ ਰੋਕਦਾ ਹੈ। ਇਸ ਨੂੰ ਖਾਣ ਨਾਲ ਸਿਰਦਰਦ ਅਤੇ ਹਾਈਪਰਟੈਂਸ਼ਨ ਤੋਂ ਕਾਫ਼ੀ ਆਰਾਮ ਮਿਲਦਾ ਹੈ । ਰੋਜ਼ਾਨਾ ਖਾਲੀ ਪੇਟ ਲੱਸਣ ਖਾਣ ਨਾਲ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ ਅਤੇ ਭੁੱਖ ਵੀ ਖੁੱਲ੍ਹ ਕੇ ਲੱਗਦੀ ਹੈ। ਰੋਜ਼ਾਨਾ ਖਾਲੀ ਪੇਟ ਲੱਸਣ ਖਾਣ ਨਾਲ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ ਅਤੇ ਭੁੱਖ ਵੀ ਖੁੱਲ੍ਹ ਕੇ ਲੱਗਦੀ ਹੈ।