ਚਾਣਕਿਆ ਨੀਤੀ ਵਿੱਚ ਜੀਵਨ ਦੇ ਹਰ ਪਹਿਲੂ ਨੂੰ ਲੈਕੇ ਕਈ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਹਨ ਆਚਾਰਿਆ ਚਾਣਕਿਆ ਨੇ ਗ੍ਰਹਿਸਥੀ ਜੀਵਨ ਸਬੰਧੀ ਕਈ ਅਹਿਮ ਗੱਲਾਂ ਦੱਸੀਆਂ ਹਨ ਇਸ ਦੇ ਅਨੂਸਾਰ ਪਤੀ-ਪਤਨੀ ਦੇ ਰਿਸ਼ਤੇ ਵਿੱਚ ਛੋਟੀ ਜਿਹੀ ਦਰਾਰ ਵੀ ਆ ਜਾਵੇ ਤਾਂ ਉਸ ਨੂੰ ਹਟਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਦੇ ਵੀ ਪਤੀ-ਪਤਨੀ ਨੂੰ ਇੱਕ-ਦੂਜੇ ‘ਤੇ ਸ਼ੱਕ ਨਹੀਂ ਕਰਨਾ ਚਾਹੀਦਾ ਨਾ ਹੀ ਉਨ੍ਹਾਂ ਨੂੰ ਇੱਕ ਦੂਜੇ ਤੋਂ ਕੁੱਝ ਲੁਕਾਉਣਾ ਚਾਹੀਦਾ ਹੈ ਪਤੀ-ਪਤਨੀ ਨੂੰ ਇੱਕ ਦੂਜੇ ਦੀਆਂ ਨਿੱਜੀ ਗੱਲਾਂ ਕਦੇ ਵੀ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਅਜਿਹਾ ਕਰਨ ਨਾਲ ਉਹ ਦੂਜਿਆਂ ਦੇ ਸਾਹਮਣੇ ਮਜਾਕ ਦਾ ਪਾਤਰ ਬਣਦੇ ਹਨ ਅਤੇ ਉਨ੍ਹਾਂ ਦਾ ਆਪਸੀ ਰਿਸ਼ਤਾ ਵੀ ਕਮਜ਼ੋਰ ਹੁੰਦਾ ਹੈ