ਕਣਕ ਦੇ ਆਟੇ ਦਾ ਬਰੈੱਡ ਤੇ ਰੋਟੀ ਖਾਓ। ਕਣਕ ਦੇ ਆਟੇ ਤੋਂ ਵਿਟਾਮਿਨ, ਮਿਨਰਲ ਤੇ ਫਾਇਬਰ ਮਿਲਦਾ ਹੈ।
ਵਾਈਟ ਬਰੈੱਡ ਤੋਂ ਪਰਹੇਜ਼ ਕਰੋ।
ਬਿਨਾਂ ਫਲੇਵਰ ਲੋਅ ਫੈਟ ਦਹੀ, ਦੁੱਧ, ਪਨੀਰ ਲੈ ਸਕਦੇ ਹੋ।
ਫੁੱਲ ਫੈਟ ਡੇਅਰੀ ਪ੍ਰੋਡਕਟਸ ਤੋਂ ਪਰਹੇਜ਼ ਕਰੋ।
ਪ੍ਰੋਟੀਨ ਲਈ ਮੀਟ, ਮੱਛੀ, ਰਾਜਮਾਹ, ਮੂੰਗੀ ਦੀ ਦਾਲ, ਸੋਇਆਬੀਨ ਖਾਓ।
ਪ੍ਰੋਸੈਸਡ ਮੀਟ ਤੇ ਫਰੋਜ਼ਨ ਮੀਟ ਤੋਂ ਪਰਹੇਜ਼ ਕਰੋ।
ਬਰੋਕਲੀ, ਬੀਨਸ, ਗੋਭੀ, ਆਲੂ, ਸ਼ਕਰਕੰਦੀ ਦਾ ਸੇਵਨ ਕਰੋ।
ਤਲੀਆਂ ਹੋਈਆਂ ਸਬਜ਼ੀਆਂ ਤੋਂ ਪਰਹੇਜ਼ ਕਰੋ।
ਥੋੜੀ-ਥੋੜੀ ਮਾਤਰਾ 'ਚ ਸੇਬ, ਕੇਲਾ, ਸੰਤਰਾ ਖਾਓ, ਫਲਾਂ ਦੇ ਰਸ ਤੋਂ ਪਰਹੇਜ਼ ਕਰੋ।
ਮਠਿਆਈਆਂ ਜਿਵੇਂ ਕਿ ਲੱਡੂ, ਰਸਗੁੱਲਾ ਆਦਿ ਤੋਂ ਦੂਰ ਰਹੋਂ।