ਰੇਤ ਦੇ ਤੂਫ਼ਾਨ 'ਚ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਉਪਾਅ ਦਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਸ ਤੋਂ ਬਚ ਸਕਦੇ ਹੋ।
ਮਾਸਕ ਦੀ ਵਰਤੋਂ ਕਰੋ। ਇਹ ਤੁਹਾਨੂੰ ਧੂੜ ਤੋਂ ਬਚਾਏਗਾ।
ਜੇ ਤੁਹਾਡੇ ਕੋਲ ਕਪੜਾ ਮੌਜੂਦ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਸਾਰੇ ਮੂੰਹ ਨੂੰ ਢਕ ਲਵੋ।
ਨਜ਼ਦੀਕ ਕਿਤੇ ਤੂਫ਼ਾਨ ਤੋਂ ਲੁਕਣ ਦੀ ਜਗ੍ਹਾ ਲਭੋ।
ਕਿਸੇ ਮਜ਼ਬੂਤ ਦੀਵਾਰ ਦੇ ਪਿੱਛੇ ਖੜ੍ਹ ਜਾਵੋ।
ਜੇਕਰ ਤੁਹਾਨੂੰ ਸਾਹ ਦੀ ਬਿਮਾਰੀ ਹੈ ਤਾਂ ਇਨਹੇਲਰ ਤੇ ਦਵਾਈ ਤੋਂ ਬਿਨ੍ਹਾਂ ਕਦੇ ਬਾਹਰ ਨਾ ਨਿਕਲੋ।
ਜੇ ਧੂੜ ਅੱਖਾਂ 'ਚ ਚਲੇ ਗਈ ਹੈ ਤਾਂ ਰਗੜੋ ਨਾ, ਇਸ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ।
ਦਿਮਾਗ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ ਤੇ ਕੋਈ ਵੀ ਕਦਮ ਸੋਚ ਸਮਝ ਕੇ ਚੁੱਕੋ।