ਲੋਕਾਂ ਨੂੰ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਕਿਉਂਕਿ ਇਹ ਤਾਂ ਉਹ ਸੀਜ਼ਨ ਹੈ, ਜੋ ਗਰਮੀ ਦੀ ਤਪਸ਼ ਤੋਂ ਰਾਹਤ ਦਿੰਦਾ ਹੈ।



ਮਾਨਸੂਨ ਚਾਹੇ ਕੜਾਕੇ ਦੀ ਗਰਮੀ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ, ਪਰ ਇਸ ਮੌਸਮ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਤੇ ਕੁਝ ਸਬਜ਼ੀਆਂ ਵਿੱਚ ਕੀੜੇ ਵੀ ਨਜ਼ਰ ਆਉਣ ਲੱਗ ਪੈਂਦੇ ਹਨ।



ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਸਬਜ਼ੀਆਂ ਦੇ ਨਾਂ ਦੱਸਾਂਗੇ, ਜਿਨ੍ਹਾਂ ਨੂੰ ਤੁਹਾਨੂੰ ਮਾਨਸੂਨ ਦੇ ਮੌਸਮ 'ਚ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਫਿਰ ਥੋੜਾ ਜਿਹਾ ਦੇਖ ਕੇ ਜਾਂ ਸੋਚ-ਸਮਝ ਕੇ ਖਾਣਾ ਚਾਹੀਦਾ। ਕਿਉਂਕਿ ਇਨ੍ਹਾਂ ਸਬਜ਼ੀਆਂ ਵਿੱਚ ਵੱਡੀ ਗਿਣਤੀ ਵਿੱਚ ਕੀੜਿਆਂ ਦੀ ਮੌਜੂਦਗੀ ਪਾਈ ਜਾਂਦੀ ਹੈ।



ਬਰਸਾਤ ਦੇ ਮੌਸਮ ਦੀ ਆਮਦ ਨਾਲ ਤੁਹਾਨੂੰ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ ਅਤੇ ਸਾਗ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਵਿਚ ਛੋਟੇ-ਛੋਟੇ ਹਰੇ ਕੀੜੇ ਪਾਏ ਜਾਂਦੇ ਹਨ।



ਇਹ ਕੀੜੇ ਕਈ ਵਾਰ ਪੱਤਿਆਂ ਦੇ ਰੰਗ ਦੇ ਹੁੰਦੇ ਹਨ, ਜੋ ਦਿਖਾਈ ਵੀ ਨਹੀਂ ਦਿੰਦੇ।



ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਇਲਾਵਾ ਗੋਭੀ ਅਤੇ ਫੁੱਲ ਗੋਭੀ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਵਿੱਚ ਕੀੜੇ ਵੀ ਪਾਏ ਜਾਂਦੇ ਹਨ।



ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਇਲਾਵਾ ਗੋਭੀ ਅਤੇ ਫੁੱਲ ਗੋਭੀ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਵਿੱਚ ਕੀੜੇ ਵੀ ਪਾਏ ਜਾਂਦੇ ਹਨ।



ਮਾਨਸੂਨ ਵਿੱਚ ਤੁਹਾਨੂੰ ਮਸ਼ਰੂਮਜ਼ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਇਸ ਨੂੰ ਖਾਣ ਨਾਲ ਇਨਫੈਕਸ਼ਨ ਦਾ ਖਤਰਾ ਹੋ ਸਕਦਾ ਹੈ, ਜਿਸ ਨਾਲ ਉਲਟੀ ਅਤੇ ਪੇਟ ਦਰਦ ਹੋਵੇਗਾ।



ਤੁਹਾਨੂੰ ਬਰਸਾਤ ਦੇ ਮੌਸਮ ਵਿੱਚ ਸ਼ਿਮਲਾ ਮਿਰਚ ਵੀ ਨਹੀਂ ਖਾਣਾ ਚਾਹੀਦਾ। ਕਿਉਂਕਿ ਇਸ ਵਿੱਚ ਕੀੜੇ ਵੀ ਹੋ ਸਕਦੇ ਹਨ।