ਦੁੱਧ ਦੀ 'ਮਲਾਈ' ਨੂੰ ਲੋਕ ਅਕਸਰ ਅਣਗੌਲਿਆ ਕਰ ਦਿੰਦੇ ਹਾਂ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਲਾਈ ਖਾਣ ਨਾਲ ਕਈ ਸਿਹਤ ਲਾਭ ਹੁੰਦੇ ਹਨ।



ਇਸ ਵਿੱਚ ਵਿਟਾਮਿਨ ਏ, ਡੀ ਅਤੇ ਈ ਵਰਗੇ ਵਿਟਾਮਿਨ ਹੁੰਦੇ ਨੇ ਜੋ ਹੱਡੀਆਂ ਨੂੰ ਮਜ਼ਬੂਤ ​​ ਤੇ ਇਮਿਊਨਿਟੀ ਵਧਾਉਣ ਦਾ ਕੰਮ ਵੀ ਕਰਦੇ



ਮਲਾਈ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਮਹੱਤਵਪੂਰਨ ਖਣਿਜਾਂ ਦਾ ਵੀ ਵਧੀਆ ਸਰੋਤ ਹੈ, ਜੋ ਸਰੀਰ ਨੂੰ ਸਿਹਤਮੰਦ ਅਤੇ ਕਿਰਿਆਸ਼ੀਲ ਰੱਖਣ ਵਿੱਚ ਮਦਦ ਕਰਦੇ ਹਨ।



ਚਿਹਰੇ 'ਤੇ ਲਗਾਉਣ ਤੋਂ ਇਲਾਵਾ ਮਲਾਈ ਖਾਣ ਨਾਲ ਵੀ ਚਮੜੀ ਨੂੰ ਕਈ ਫਾਇਦੇ ਹੁੰਦੇ ਹਨ।



ਆਮ ਮਾਨਤਾ ਦੇ ਅਨੁਸਾਰ, ਮਲਾਈ ਵਿੱਚ ਚਰਬੀ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਭਾਰ ਵਧ ਸਕਦਾ ਹੈ। ਪਰ ਜੇਕਰ ਇਸ ਨੂੰ ਤਰੀਕੇ ਨਾਲ ਖਾਧਾ ਜਾਵੇ ਤਾਂ ਇਹ ਵਜ਼ਨ ਕੰਟਰੋਲ 'ਚ ਮਦਦ ਕਰ ਸਕਦਾ ਹੈ।



ਮਲਾਈ ਦੁੱਧ ਤੋਂ ਬਣਿਆ ਉਤਪਾਦ ਹੈ, ਜਿਸ ਵਿਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ। ਅਜਿਹੀ ਸਥਿਤੀ 'ਚ ਕਰੀਮ ਹੱਡੀਆਂ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ।



ਮਲਾਈ ਚਰਬੀ ਨਾਲ ਭਰਪੂਰ ਹੁੰਦੀ ਹੈ, ਜੋ ਦਿਮਾਗ ਦੇ ਸੈੱਲਾਂ ਦੀ ਬਣਤਰ ਅਤੇ ਕਾਰਜ ਨੂੰ ਉਤਸ਼ਾਹਿਤ ਕਰਦੀ ਹੈ।