ਥੋੜ੍ਹੀ ਜਿਹੀ ਸਮਝਦਾਰੀ ਨਾਲ ਬਿਜਲੀ ਦੇ ਬਿੱਲ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ। ਅਸੀਂ ਤੁਹਾਨੂੰ 10 ਗੱਲਾਂ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਬਿਜਲੀ ਬਿੱਲ ਵਿੱਚ ਵੱਡੀ ਕਟੌਤੀ ਕਰ ਸਕਦੇ ਹੋ।



1. ਨਾਰਮਲ ਬਲਬਾਂ ਦੀ ਬਜਾਏ ਲੋ ਐਨਰਜ਼ੀ ਬਲਬਾਂ ਦੀ ਵਰਤੋਂ ਕਰੋ। ਇਸ ਨਾਲ ਊਰਜਾ ਦੀ ਖਪਤ ਘੱਟ ਜਾਵੇਗੀ। ਘਰ ਵਿੱਚ ਬਲਬ ਦੀ ਬਜਾਏ ਸੀਐਫਐਲ ਲਾਈਟਾਂ ਲਗਾਓ, ਇਸ ਨਾਲ 70 ਪ੍ਰਤੀਸ਼ਤ ਊਰਜਾ ਦੀ ਬੱਚਤ ਹੋ ਸਕਦੀ ਹੈ।



2. ਜਿਨ੍ਹਾਂ ਫ੍ਰੀਜ਼ਰਾਂ ਵਿੱਚ ਡੀਫ੍ਰਾਸਟ ਸਿਸਟਮ ਨਹੀਂ ਹੁੰਦਾ, ਉਨ੍ਹਾਂ ਵਿੱਚ ਬਰਫ਼ ਵੱਡੀ ਮਾਤਰਾ ਵਿੱਚ ਜੰਮ ਜਾਂਦੀ ਹੈ। ਇਹ ਬਰਫ਼ ਫ੍ਰੀਜ਼ਰ ਦੀ ਕੂਲਿੰਗ ਪਾਵਰ ਨੂੰ ਘਟਾਉਂਦੀ ਹੈ। ਇਸ ਲਈ ਫ੍ਰੀਜ਼ਰ ਨੂੰ ਹਮੇਸ਼ਾ ਡਿਫ੍ਰਾਸਟ ਰੱਖੋ।



3. ਫਰਿੱਜ ਵਿੱਚ ਹਮੇਸ਼ਾਂ ਗਰਮ ਭੋਜਨ ਨੂੰ ਥੋੜ੍ਹਾ ਠੰਢਾ ਹੋਣ 'ਤੇ ਹੀ ਰੱਖੋ। ਇਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ।



4. ਟੀਵੀ, ਲੈਪਟਾਪ, ਡੀਵੀਡੀ, ਮਿਕਸਰ ਵਰਗੇ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਕਰਨ ਮਗਰੋਂ ਪਾਵਰ ਆਫ ਕਰਨਾ ਯਕੀਨੀ ਬਣਾਓ।



5. ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਲਾਈਟਾਂ, ਪੱਖੇ, ਗੀਜ਼ਰ ਸਵਿੱਚ, ਗੈਸ ਦੀ ਨੌਬ ਤੇ ਪਾਣੀ ਦੀ ਟੂਟੀ ਦੀ ਜਾਂਚ ਕਰੋ ਤੇ ਜੇਕਰ ਕੋਈ ਚੀਜ਼ ਚਾਲੂ ਹੈ ਤਾਂ ਉਸ ਨੂੰ ਬੰਦ ਕਰ ਦਿਓ।



6. ਜਿਨ੍ਹਾਂ ਹੋ ਸਕੇ ਗਰਮੀ ਤੋਂ ਬਚਣ ਲਈ ਏਸੀ ਦੀ ਬਜਾਏ ਛੱਤ ਵਾਲੇ ਪੱਖੇ ਜਾਂ ਟੇਬਲ ਫੈਨ ਦੀ ਵਰਤੋਂ ਕਰੋ। ਇਸ ਨਾਲ ਬਿਜਲੀ ਦੀ ਬਚਤ ਹੋਵੇਗੀ।



7. ਜੇਕਰ ਤੁਸੀਂ AC ਚਲਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਘਰ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਦਿਓ।



8. ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਜ਼ਿਆਦਾ ਗਿੱਲਾ ਨਾ ਕਰੋ। ਇਸ ਨਾਲ ਜ਼ਿਆਦਾ ਬਿਜਲੀ ਦੀ ਖਪਤ ਹੁੰਦੀ ਹੈ।



9. ਕੰਪਿਊਟਰ 'ਤੇ ਕੰਮ ਕਰਨ ਤੋਂ ਬਾਅਦ ਹਮੇਸ਼ਾ ਪਾਵਰ ਸਵਿੱਚ ਆਫ ਕਰੋ, ਕਿਉਂਕਿ ਕੰਪਿਊਟਰ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ।



10. ਸੈਲਫੋਨ, ਡਿਜੀਟਲ ਕੈਮਰਾ ਤੇ ਲੈਪਟਾਪ ਦੀਆਂ ਬੈਟਰੀਆਂ ਨੂੰ ਚਾਰਜ ਕਰਨ ਤੋਂ ਬਾਅਦ, ਸਵਿੱਚ ਬੋਰਡ ਨੂੰ ਬੰਦ ਕਰ ਦਿਓ।



Thanks for Reading. UP NEXT

ਜੇਕਰ ਤੁਹਾਨੂੰ ਵੀ ਸਾਗ ਸਾਫ ਕਰਨਾ ਲੱਗਦਾ ਔਖਾ, ਤਾਂ ਜਾਣੋ ਸੌਖਾ ਤਰੀਕ, ਮਿੰਟਾਂ ‘ਚ ਹੋ ਜਾਵੇਗਾ ਸਾਫ਼

View next story