ਦਿਲਜੀਤ ਦੋਸਾਂਝ 2 ਮਾਰਚ ਨੂੰ ਜਾਮਨਗਰ ਪਹੁੰਚੇ ਸਨ। ਇਸ ਦੌਰਾਨ ਦਿਲਜੀਤ ਦੋਸਾਂਝ ਦੀ ਸਿੰਪਲ ਤੇ ਸੋਬਰ ਲੁੱਕ ਸਭ ਤੋਂ ਵੱਧ ਆਕਰਸ਼ਿਤ ਰਹੀ, ਕਿਉਂਕਿ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਦੇ ਈਵੈਂਟ 'ਚ ਸੈਲੀਬ੍ਰਿਟੀ ਇਕ ਤੋਂ ਇਕ ਬਰੈਂਡ ਪਹਿਨ ਕੇ ਪਹੁੰਚੇ। ਉਥੇ ਹੀ ਦੋਸਾਂਝਾਵਾਲੇ ਨੇ ਆਪਣੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ। ਪੰਜਾਬ ਲਈ ਦਿਲਜੀਤ ਦਾ ਵੱਡਾਪਣ ਦਿਲਜੀਤ ਦਾ ਅਜਿਹਾ ਕਰਨਾ ਵੀ ਸਿੱਖੀ ਅਤੇ ਪੰਜਾਬ ਦੇ ਪ੍ਰਚਾਰ ਤੋਂ ਘੱਟ ਨਹੀਂ ਹੈ ਕਿੁੳਕਿ ਜਿਸ ਜਗ੍ਹਾ 'ਤੇ ਦੁਨੀਆ ਭਰ ਤੋਂ ਵੱਡੇ ਲੋਕ ਆਏ ਹੋਣ, ਉਸ ਥਾਂ 'ਤੇ ਸਿੱਖੀ ਦੇ ਸੰਕੇਤ ਦੇਣਾ ਕੋਈ ਛੋਟੀ ਗੱਲ ਨਹੀਂ ਹੈ। ਉਹ ਕੁਚੇਲਾ ਵਾਲੇ ਸ਼ੋਅ 'ਤੇ ਪੰਜਾਬੀ ਬੋਲਦਾ ਹੈ, ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੂੰ ਭਾਰਤ ਦੀ ਰਿਹਾਨਾ ਦੱਸਦਾ ਹੈ, ਇਹ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਦਿਲਜੀਤ ਨੇ ਅੰਗਰੇਜ਼ੀ ਵਾਲੀ ਥਾਂ 'ਤੇ ਵੀ ਹਮੇਸ਼ਾ ਪੰਜਾਬੀ ਭਾਸ਼ਾ ਦੀ ਹਾਜ਼ਰੀ ਲਗਵਾਈ ਹੈ, ਇਹੀ ਉਸ ਦਾ ਵੱਡਾਪਣ ਹੈ। ਉਹ ਸ਼ਰੇਆਮ ਕਹਿੰਦਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਕਲਾ ਦੇ ਸਿਰ 'ਤੇ ਉਨ੍ਹਾਂ ਨੇ ਅੰਗਰੇਜ਼ਾਂ ਦੇ ਵੀ ਰੌਂਗਟੇ ਖੜ੍ਹੇ ਕੀਤੇ। ਉਨ੍ਹਾਂ ਨੇ ਸਾਬਤ ਕੀਤਾ ਕਿ ਬੰਦੇ ਨੂੰ ਆਪਣਾ ਮੂਲ ਭੁੱਲੇ ਬਿਨ੍ਹਾਂ ਵੀ ਸ਼ੌਹਰਤ ਹਾਸਲ ਹੋ ਸਕਦੀ ਹੈ। ਦਿਲਜੀਤ ਦੀ ਸ਼ੁਰੂਆਤੀ ਗਾਇਕੀ ਨਾਲ ਬੇਸ਼ੱਕ ਮਤਭੇਦ ਰਹੇ ਪਰ ਬੰਦਾ ਕੰਮ ਕਰੇਗਾ ਤਾਂ ਗਲਤੀ ਸੁਭਾਵਿਕ ਹੈ। ਜੋ ਅੱਜ ਦਿਲਜੀਤ ਨੇ ਦੁਨੀਆ ਭਰ 'ਚ ਦਸਤਾਰ ਦਾ ਕੱਦ ਵੱਡਾ ਕੀਤਾ ਹੈ, ਜੋ ਉਨ੍ਹਾਂ ਨੇ ਆਪਣੇ ਅੰਦਰ ਬਦਲਾਅ ਕੀਤੇ ਹਨ, ਜੋ ਉਨ੍ਹਾਂ ਨੇ ਦਸਤਾਰ, ਪੰਜਾਬ ਅਤੇ ਪੰਜਾਬੀ ਲਈ ਕੀਤਾ ਹੈ, ਸਾਨੂੰ ਉਸ 'ਤੇ ਫਖਰ ਮਹਿਸੂਸ ਕਰਨਾ ਚਾਹੀਦਾ ਹੈ।