‘ਕਿਸਾਨਾਂ ਕੋਲੋਂ ਡਰ ਗਈ ਸਰਕਾਰ’ ਸੰਯੁਕਤ ਕਿਸਾਨ ਮੋਰਚਾ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਹੈ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ, ਕਿਤੇ ਸੀਮੇਂਟ ਦੀਆਂ ਸਲੈਬਾਂ ਲਾਈਆਂ ਤੇ ਕਿਤੇ ਕਿੱਲ ਗੱਡੇ ਹਨ ਇਸ ਵਿਚਾਲੇ ਆਮ ਆਦਮੀ ਪਾਰਟੀ ਨੇ ਐਕਸ ‘ਤੇ ਪੋਸਟ ਕੀਤਾ ਹੈ ਆਮ ਆਦਮੀ ਪਾਰਟੀ ਨੇ ਪੋਸਟ ਕਰਦਿਆਂ ਹੋਇਆਂ ਲਿਖਿਆ ਹੈ, ਕਿਸਾਨਾਂ ਤੋਂ ਇੰਨਾ ਡਰ ਕਿਉਂ? ਆਮ ਆਦਮੀ ਪਾਰਟੀ ਨੇ ਅੱਗੇ ਲਿਖਿਆ ਕਿ ਕਿਸਾਨ ਜੰਗ ਲਈ ਨਹੀਂ ਸਗੋਂ ਆਪਣਾ ਹੱਕ ਮੰਗਣ ਲਈ ਜਾ ਰਹੇ ਹਨ ਦਿੱਲੀ ਵਿੱਚ ਕਿਸਾਨਾਂ ਨੂੰ ਰੋਕਣ ਲਈ ਮੋਟੀਆਂ-ਮੋਟੀਆਂ ਕਿੱਲਾਂ, ਕ੍ਰੇਨ, ਹਾਈਡ੍ਰੋਲਿਕ ਮਸ਼ੀਨਾਂ, ਵਾਟਰ ਕੈਨਨ ਅਤੇ ਪੱਥਰਾਂ ਦੀ ਵਿਵਸਥਾ ਕੀਤੀ ਗਈ ਹੈ ਹਰਿਆਣਾ ਵਿੱਚ ਇੰਟਰਨੈੱਟ, ਐਸਐਮਐਸ ਸੇਵਾਵਾਂ ਬੰਦ ਅਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਟਿਕਰੀ, ਸਿੰਘੂ ਸਮੇਤ ਸਾਰੇ ਬਾਰਡਰਾਂ ‘ਤੇ ਤਰ੍ਹਾਂ-ਤਰ੍ਹਾਂ ਦੀ ਨਾਕਾਬੰਦੀ ਕਰਕੇ ਪੁਲਿਸ ਤਾਇਨਾਤ ਕੀਤੀ ਗਈ ਹੈ ਦਿੱਲੀ ਦੇ ਗਾਜੀਪੁਰ ਬਾਰਡਰ ‘ਤੇ ਵੀ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਗਏ ਹਨ