ਚੰਡੀਗੜ੍ਹ ਦੀ ਸੁਖਨਾ ਝੀਲ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ



ਸੁਖਨਾ ਦੇ ਨਜ਼ਦੀਕ ਹੀ ਹੁਣ ਇਕ ਨਵਾਂ ਪੀਜ਼ਾ ਏ.ਟੀ.ਐਮ. ਸ਼ੁਰੂ ਹੋਇਆ ਹੈ।



ਪੀਜ਼ਾ ਏਟੀਐਮ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸੀਟਕੋ) ਵੱਲੋਂ ਲਗਾਇਆ ਗਿਆ ਹੈ।



ਜੋ ਸਿਰਫ਼ ਤਿੰਨ ਮਿੰਟਾਂ ਵਿਚ ਪੀਜ਼ਾ ਤਿਆਰ ਕਰਦਾ ਹੈ।



ਸਿਟਕੋ ਦੇ ਅਧਿਕਾਰੀਆਂ ਮੁਤਾਬਕ ਪੀਜ਼ਾ ਏਟੀਐਮ ਉੱਤਰੀ ਭਾਰਤ ਵਿਚ ਆਪਣੀ ਕਿਸਮ ਦੀ ਪਹਿਲੀ ਸ਼ੁਰੂਆਤ ਹੈ।



ਸੁਖਨਾ ਝੀਲ 'ਤੇ ਇਸ ਨੂੰ ਲੋਕਾਂ ਦਾ ਹੁੰਗਾਰਾ ਬਹੁਤ ਜ਼ਿਆਦਾ ਸਕਾਰਾਤਮਕ ਰਿਹਾ ਹੈ।



ਇਹ ਮਸ਼ੀਨ ਔਸਤਨ 100 ਪੀਜ਼ਾ ਪ੍ਰਤੀ ਦਿਨ ਅਤੇ ਵੀਕਐਂਡ 'ਤੇ 200-300 ਪੀਜ਼ਾ ਬਣਾਉਂਦੀ ਹੈ।



ATM ਤੋਂ ਪੀਜ਼ਾ ਵਾਜਬ ਕੀਮਤ 'ਤੇ ਮਿਲਦਾ ਹੈ।



ਇਨ੍ਹਾਂ ਪੀਜ਼ਿਆਂ ਦੀ ਕੀਮਤ ਡੋਮੀਨੋਜ਼ ਅਤੇ ਪੀਜ਼ਾ ਹੱਟ ਵਰਗੀਆਂ ਮਸ਼ਹੂਰ ਚੇਨਾਂ ਨਾਲੋਂ ਲਗਭਗ 35 ਫੀਸਦੀ ਸਸਤੀ ਹੈ।



ਮੀਡੀਅਮ ਪਨੀਰ ਟਿੱਕਾ ਪੀਜ਼ਾ ਵਰਗੇ ਵਿਕਲਪਾਂ ਦੀ ਕੀਮਤ ਡੋਮੀਨੋਜ਼ 'ਤੇ 560 ਰੁਪਏ ਦੇ ਮੁਕਾਬਲੇ ਸਿਰਫ਼ 340 ਰੁਪਏ ਹੈ।