Can Someone Spy on Your WhatsApp: ਕੀ ਤੁਹਾਨੂੰ ਵੀ ਇੰਝ ਲੱਗਦਾ ਹੈ ਕਿ ਕੋਈ ਚੋਰੀ-ਚੁਪਕੇ ਤੁਹਾਡੇ ਮੈਸੇਜ ਪੜ੍ਹ ਰਿਹਾ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇੰਝ ਲੱਗਦਾ ਹੋਏਗਾ।



ਹਾਲਾਂਕਿ ਵਟਸਐਪ ਮੈਸੇਜ ਐਂਡ-ਟੂ-ਐਂਡ ਅਨਕ੍ਰਿਪਟੇਡ ਹੁੰਦੇ ਹਨ। ਯਾਨਿ ਕਿ ਇਨ੍ਹਾਂ ਸੰਦੇਸ਼ਾਂ ਨੂੰ ਸੈਂਡਰ ਅਤੇ ਰਿਸੀਵਰ ਤੋਂ ਇਲਾਵਾ ਕੋਈ ਹੋਰ ਨਹੀਂ ਪੜ੍ਹ ਸਕਦਾ।



ਕੀ ਹੋਏਗਾ ਜੇਕਰ ਕੋਈ ਤੁਹਾਡੇ ਵਟਸਐਪ ਮੈਸੇਜ ਨੂੰ ਹੈਕ ਕਰ ਲਏ, ਜਾਂ ਫਿਰ ਕਿਸੇ ਤਰ੍ਹਾਂ ਤੁਹਾਡੇ ਵਟਸਐਪ ਮੈਸੇਜ ਦਾ ਅਕਸੈਸ ਹਾਸਲ ਕਰ ਲਏ।



ਜੇਕਰ ਅਜਿਹਾ ਹੁੰਦਾ ਹੈ, ਤਾਂ ਉਹ ਐਂਡ-ਟੂ-ਐਂਡ ਅਨਕ੍ਰਿਪਸ਼ਨ ਦੇ ਬਾਅਦ ਵੀ ਤੁਹਾਡੇ ਮੈਸੇਜ ਪੜ੍ਹ ਸਕਦਾ ਹੈ। ਹਾਲਾਂਕਿ ਤੁਸੀ ਆਸਾਨੀ ਨਾਲ ਇਸਦਾ ਪਤਾ ਲਗਾ ਸਕਦੇ ਹੋ।



ਦਰਅਸਲ, ਵਟਸਐਪ ਉੱਪਰ ਲਿੰਕ ਡਿਵਾਇਸ ਦਾ ਫੀਚਰ ਮਿਲਦਾ ਹੈ। ਜਿਸ ਦੀ ਮਦਦ ਨਾਲ ਤੁਸੀ ਵਟਸਐਪ ਅਕਾਊਂਟ ਨੂੰ ਇੱਕ ਤੋਂ ਵੱਧ ਡਿਵਾਈਜ਼ ਤੇ ਇਸਤੇਮਾਲ ਕਰ ਸਕਦੇ ਹੋ।



ਅਜਿਹੇ ਵਿੱਚ ਜੇਕਰ ਕੋਈ ਇਸ ਫੀਚਰ ਦਾ ਇਸਤੇਮਾਲ ਕਰਕੇ ਤੁਹਾਡੇ ਵਟਸਐਪ ਅਕਾਊਂਟ ਨੂੰ ਆਪਣੇ ਡਿਵਾਈਸ ਨਾਲ ਲਿੰਕ ਕਰਦਾ ਹੈ ਤਾਂ ਉਸ ਨੂੰ ਤੁਹਾਡਾ ਮੈਸੇਜ ਅਕਸੈਸ ਮਿਲ ਜਾਂਦਾ ਹੈ।



ਜੇਕਰ ਤੁਸੀ ਲਿੰਕ ਡਿਵਾਈਸ ਦੀ ਲਿਸਟ ਚੈੱਕ ਕਰੋਗੇ ਤਾਂ ਪਤਾ ਚੱਲ ਜਾਏਗਾ ਕਿ ਤੁਹਾਡਾ ਵਟਸਐਪ ਅਕਾਊਂਟ ਕਿਸ ਡਿਵਾਈਸ ਨਾਲ ਲਿੰਕ ਹੈ।



ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਵਟਸਐਪ ਓਪਨ ਕਰਨਾ ਪਏਗਾ। ਫਿਰ ਟੌਪ ਰਾਈਟ ਕੌਰਨਰ ਤੇ ਕਲਿੱਕ ਕਰਨਾ ਪਏਗਾ।



ਇਸ ਉੱਪਰ ਕਲਿੱਕ ਕਰਦੇ ਹੀ ਤੁਹਾਡੇ ਸਾਹਮਣੇ ਸਾਰੇ ਆਪਸ਼ਨ ਆ ਜਾਣਗੇ। ਜਿਸ ਵਿੱਚ ਲਿੰਕ ਡਿਵਾਈਸ ਵੀ ਹੋਏਗਾ।



ਇੱਥੇ ਕਲਿੱਕ ਕਰਦੇ ਹੀ ਤੁਸੀ ਸਾਰੇ ਡਿਵਾਈਸ ਦੀ ਲਿਸਟ ਵੇਖ ਸਕਦੇ ਹੋ ਅਤੇ ਉਸਨੂੰ ਰਿਮੂਵ ਵੀ ਕਰ ਸਕਦੇ ਹੋ।