ਮੱਛਰ ਦੇ ਵੱਢਣ ਤੋਂ ਹਰ ਕੋਈ ਤੰਗ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੱਛਰ ਕਿਵੇਂ ਇਨਸਾਨਾਂ ਦੇ ਸਰੀਰ ਚੋਂ ਖ਼ੂਨ ਪੀਂਦਾ ਹੈ।

Published by: ਗੁਰਵਿੰਦਰ ਸਿੰਘ

ਕੇਵਲ ਮਾਦਾ ਮੱਛਰ ਹੀ ਖ਼ੂਨ ਪੀਂਦੀ ਹੈ ਕਿਉਂਕਿ ਉਨ੍ਹਾਂ ਆਂਡੇ ਦੇਣ ਲਈ ਪ੍ਰੋਟੀਨ ਤੇ ਪੋਸ਼ਤ ਤੱਤ ਚਾਹੀਦੇ ਹਨ।

ਮੱਛਰ ਕਾਰਬਨਡਾਈਆਕਸਾਈਡ, ਸਰੀਰ ਦੀ ਗਰਮੀ ਤੇ ਪਸੀਨੇ ਦੀ ਗੰਧ ਤੋਂ ਆਪਣਾ ਸ਼ਿਕਾਰ ਲੱਭਦਾ ਹੈ।

Published by: ਗੁਰਵਿੰਦਰ ਸਿੰਘ

ਮੱਛਰ ਦੇ ਮੂੰਹ ਉੱਤੇ ਪਤਲੀ ਜਿਹੀ ਤਿੱਖੀ ਚੀਜ਼ ਹੁੰਦੀ ਹੈ ਜਿਸ ਨੂੰ ਪ੍ਰੋਬੋਸਿਸ ਕਿਹਾ ਜਾਂਦਾ ਹੈ ਇਹ ਸੂਈ ਦਾ ਕੰਮ ਕਰਦੀ ਹੈ।

ਮੱਛਰ ਇਸ ਨਾਲ ਸਰੀਰ ਵਿੱਚ ਸੁਰਾਖ਼ ਕਰਦਾ ਹੈ ਇਸ ਵਿੱਚ 6 ਤਿੱਖੇ ਹਿੱਸੇ ਹੁੰਦੇ ਹਨ ਜੋ ਆਪਣਾ ਕੰਮ ਕਰਦੇ ਹਨ।

Published by: ਗੁਰਵਿੰਦਰ ਸਿੰਘ

ਮੱਛਰ ਚਮੜੀ ਵਿੱਚ ਲਾਰ ਭੇਜਦਾ ਹੈ ਜਿਸ ਨਾਲ ਖ਼ੂਨ ਜੰਮਦਾ ਨਹੀਂ ਤੇ ਇਹ ਹੀ ਖੁਰਕ ਤੇ ਸੋਜ਼ ਦਾ ਕਾਰਨ ਬਣਦਾ ਹੈ।



ਮੱਛਰ ਦਾ ਪ੍ਰੋਬੋਸਿਸ ਦਾ ਨਾਲੀਆਂ ਦਾ ਬਣਾਇਆਂ ਹੁੰਦਾ ਹੈ ਜਿਸ ਵਿੱਚ ਇੱਕ ਰਾਹੀਂ ਲਾਰ ਛੱਡਦਾ ਹੈ ਤੇ ਦੂਜੇ ਰਾਹੀਂ ਖ਼ੂਨ ਚੂਸਦਾ ਹੈ।

ਮੱਛਰ ਦੇ ਡੰਗ ਤੋਂ ਬਾਅਦ, ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਵਰਗੀਆ ਬਿਮਾਰੀਆਂ ਹੋ ਸਕਦੀਆਂ ਹਨ।

ਇਸ ਵਿੱਚ ਜਿਨ੍ਹਾਂ ਹੋ ਸਕੇ ਤਾਂ ਖ਼ੁਦ ਨੂੰ ਮੱਛਰਾਂ ਦੇ ਹਮਲੇ ਤੋਂ ਬਾਅਦ ਕੇ ਰੱਖੋ

Published by: ਗੁਰਵਿੰਦਰ ਸਿੰਘ