ਨਾਰੀਅਲ ਦੇ ਪਾਣੀ ਵਿੱਚ ਸਿਹਤ ਦੇ ਲਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ ਰੋਜ਼ ਨਾਰੀਅਲ ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਗਰਮੀ ਦਾ ਸੀਜ਼ਨ ਆ ਗਿਆ ਹੈ। ਇਸ ਮੌਸਮ ਵਿੱਚ ਨਾਰੀਅਲ ਪਾਣੀ ਰੋਜ਼ ਪੀਣਾ ਚਾਹੀਦਾ ਹੈ ਕਈ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਨਾਰੀਅਲ ਖਰੀਦਣ ਵੇਲੇ ਉਨ੍ਹਾਂ ਨੂੰ ਘੱਟ ਪਾਣੀ ਵਾਲਾ ਨਾਰੀਅਲ ਮਿਲਦਾ ਹੈ ਜੇਕਰ ਤੁਹਾਡੇ ਨਾਲ ਇਦਾਂ ਹੋਇਆ ਹੈ ਤਾਂ ਇਦਾਂ ਨਹੀਂ ਹੋਵੇਗਾ। ਜਿਹੜਾ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸ ਰਹੇ ਹਾਂ ਜਿਸ ਰਾਹੀਂ ਤੁਸੀਂ ਪਤਾ ਲਾ ਸਕਦੇ ਹੋ ਕਿ ਨਾਰੀਅਲ ਵਿੱਚ ਪਾਣੀ ਘੱਟ ਹੈ ਜਾਂ ਨਹੀਂ ਨਾਰੀਅਲ ਵਿੱਚ ਪਾਣੀ ਘੱਟ ਹੈ ਜਾਂ ਵੱਧ, ਇਸ ਦਾ ਪਤਾ ਲਾਉਣ ਲਈ ਕੰਨ ਕੋਲ ਲਿਜਾ ਕੇ ਹਿਲਾਓ। ਜੇਕਰ ਉਸ ਵਿੱਚ ਪਾਣੀ ਦੇ ਛਲਕਣ ਦੀ ਆਵਾਜ਼ ਆਉਂਦੀ ਹੈ ਤਾਂ ਪਾਣੀ ਘੱਟ ਹੈ ਪਾਣੀ ਦੀ ਆਵਾਜ਼ ਉਦੋਂ ਆਉਂਦੀ ਹੈ, ਜਦੋਂ ਪਾਣੀ ਘੱਟ ਹੋਵੇ ਜਾਂ ਅੱਧਾ ਹੋਵੇ। ਅਜਿਹੇ ਵਿੱਚ ਉਹ ਨਾਰੀਅਲ ਪਾਣੀ ਨਾ ਖਰੀਦੋ ਜਿਸ ਵਿੱਚ ਪਾਣੀ ਦੀ ਆਵਾਜ਼ ਆਉਂਦੀ ਹੋਵੇ। ਨਾਰੀਅਲ ਹਮੇਸ਼ਾ, ਛੋਟਾ ਅਤੇ ਹਰਾ ਸੈਲੇਕਟ ਕਰਨਾ ਚਾਹੀਦਾ ਹੈ।