ਪਾਣੀ ਇੱਕ ਅਜਿਹਾ ਤਰਲ ਪਦਾਰਥ ਹੈ, ਜਿਹੜਾ ਕਦੇ ਖ਼ਰਾਬ ਨਹੀਂ ਹੁੰਦਾ ਹੈ ਫਿਰ ਪਾਣੀ ਦੀ ਬੋਤਲ ‘ਤੇ ਐਕਸਪਾਇਰੀ ਡੇਟ ਕਿਉਂ ਲਿਖੀ ਹੁੰਦੀ ਹੈ ਕੀ ਤੁਹਾਡੇ ਮਨ ਵਿੱਚ ਕਦੇ ਇਹ ਖਿਆਲ ਆਇਆ ਹੈ ਦਰਅਸਲ, ਬੋਤਲ ‘ਤੇ ਲਿਖੀ ਹੋਈ ਐਕਸਪਾਇਰੀ ਡੇਟ ਪਾਣੀ ਦੇ ਲਈ ਨਹੀਂ ਹੁੰਦੀ ਹੈ ਇਸ ਦਾ ਕਨੈਕਸ਼ਨ ਪਲਾਸਟਿਕ ਨਾਲ ਹੁੰਦਾ ਹੈ ਪਾਣੀ ਸਟੋਰ ਕਰਨ ਦੇ ਲਈ ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਕ ਸਮੇਂ ਤੋਂ ਬਾਅਦ ਪਲਾਸਟਿਕ ਘੁਲਣੀ ਸ਼ੁਰੂ ਹੋ ਜਾਂਦੀ ਹੈ ਇਸ ਨਾਲ ਪਾਣੀ ਦੇ ਸੁਆਦ ‘ਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਦਬੂ ਵੀ ਆ ਸਕਦੀ ਹੈ ਬੋਤਲਾਂ ‘ਤੇ ਮੈਨਿਊਫੈਕਚਰਿੰਗ ਡੇਟ ਤੋਂ 2 ਸਾਲ ਤੱਕ ਦੀ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ ਪਾਣੀ ਨੂੰ ਇਸ ਤਰੀਕ ਦੇ ਅੰਦਰ-ਅੰਦਰ ਵਰਤਣਾ ਸਹੀ ਰਹਿੰਦਾ ਹੈ