ਭਾਰਤ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਖਾਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ।



ਸਾਡੇ ਦੇਸ਼ 'ਚ ਤੁਹਾਨੂੰ ਹਰ ਥਾਂ 'ਤੇ ਦੋਵੇਂ ਤਰ੍ਹਾਂ ਦੇ ਲੋਕ ਮਿਲ ਜਾਣਗੇ



ਇੱਥੇ ਇੱਕ ਇਹੋ ਜਿਹਾ ਸ਼ਹਿਰ ਹੈ ਜਿੱਥੇ ਲੱਭਣ ਉੱਤੇ ਵੀ ਮਾਸਾਹਾਰੀ ਭੋਜਣ ਨਹੀਂ ਮਿਲੇਗਾ



ਅਸੀਂ ਗੱਲ ਕਰ ਰਹੇ ਹਾਂ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਪਾਲੀਟਾਨਾ ਸ਼ਹਿਰ ਦੀ



ਇਹ ਸ਼ਹਿਰ ਮਾਸਾਹਾਰੀ ਭੋਜਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ।



ਇਹ ਸਭ ਜੈਨ ਭਿਕਸ਼ੂਆਂ ਦੇ ਵਿਸ਼ਾਲ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ੁਰੂ ਹੋਇਆ



2014 'ਚ ਲਗਭਗ 200 ਭਿਕਸ਼ੂਆਂ ਨੇ 250 ਕਸਾਈ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਭੁੱਖ ਹੜਤਾਲ ਕੀਤੀ ਸੀ।



ਜੈਨ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਰਕਾਰ ਨੇ ਇਹ ਪਾਬੰਦੀ ਲਾਗੂ ਕੀਤੀ ਹੈ



ਅਜਿਹੇ 'ਚ ਮਾਸ, ਅੰਡੇ ਦੀ ਵਿਕਰੀ ਅਤੇ ਜਾਨਵਰਾਂ ਦੇ ਕਤਲ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ



ਉਲੰਘਣਾ ਕਰਨ 'ਤੇ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਸੀ।