ਦੁਨੀਆ ਦਾ ਆਬਾਦੀ ਤਕਰੀਬਨ 8 ਬਿਲੀਅਨ ਹੈ ਸੰਯੁਕਤ ਰਾਸ਼ਟਰ ਦੇ ਮੁਤਾਬਕ, ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਧ ਅਬਾਦੀ ਰਹਿੰਦੀ ਹੈ। ਅੰਕੜਿਆਂ ਮੁਤਾਬਕ, ਦੁਨੀਆ ਵਿੱਚ ਹਰ ਰੋਜ਼ 1 ਲੱਖ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ। ਰਿਪੋਰਟ ਕਹਿੰਦੀ ਹੈ ਕਿ ਹਰ ਘੰਟੇ ਕਰੀਬ 7 ਹਜ਼ਾਰ ਲੋਕਾਂ ਦੀ ਮੌਤ ਹੁੰਦੀ ਹੈ। ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਚੀਨ ਵਿੱਚ ਹੁੰਦੀਆਂ ਹਨ। ਮੌਤਾਂ ਦੇ ਮਾਮਲੇ ਵਿੱਚ ਚੀਨ ਤੋਂ ਅਗਲਾ ਨੰਬਰ ਭਾਰਤ ਦਾ ਆਉਂਦਾ ਹੈ। ਇਸ ਤੋਂ ਬਾਅਦ ਮੌਤਾਂ ਵਿੱਚ ਤੀਜਾ ਨੰਬਰ ਅਮਰੀਕਾ ਦਾ ਹੈ। ਮੌਤਾਂ ਦਾ ਆਕੜਾਂ ਕੁਦਰਤੀ ਅਪਦਾ ਜਾਂ ਕਿਸੇ ਮਹਾਮਾਰੀ ਕਾਰਨ ਵਧਦਾ ਰਹਿੰਦਾ ਹੈ।