ਕੁਝ ਲੋਕ ਆਪਣੇ ਦਿਨ ਦੀ ਸ਼ੁਰੂਆਤ ਗ੍ਰੀਨ ਟੀ ਨਾਲ ਕਰਦੇ ਹਨ ਜਿਸ ਨਾਲ ਐਸੀਡਿਟੀ ਹੋ ਜਾਂਦੀ ਹੈ। ਕਦੇ ਵੀ ਖਾਲੀ ਪੇਟ ਗ੍ਰੀਨ ਟੀ ਨਾ ਪੀਓ।
ਜ਼ਿਆਦਾ ਗ੍ਰੀਨ ਟੀ ਪੀਣ ਨਾਲ ਘਬਰਾਹਟ, ਦਿਲ ਵਿੱਚ ਜਲਨ, ਚੱਕਰ ਆਉਣੇ, ਸ਼ੂਗਰ ਅਤੇ ਨੀਂਦ ਨਾ ਆਉਣਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਗਰਭ ਅਵਸਥਾ ਦੌਰਾਨ ਗ੍ਰੀਨ ਟੀ ਨਹੀਂ ਪੀਣੀ ਚਾਹੀਦੀ।
ਬਹੁਤ ਜ਼ਿਆਦਾ ਗ੍ਰੀਨ ਟੀ ਪੀਣ ਨਾਲ ਅਣਜੰਮੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ।
ਤੁਹਾਨੂੰ ਇੱਕ ਦਿਨ ਵਿੱਚ 2-3 ਕੱਪ ਗ੍ਰੀਨ ਟੀ ਤੋਂ ਵੱਧ ਨਹੀਂ ਪੀਣਾ ਚਾਹੀਦਾ। ਖਾਣਾ ਖਾਣ ਤੋਂ 1 ਘੰਟੇ ਬਾਅਦ ਹੀ ਗ੍ਰੀਨ ਟੀ ਪੀਓ।
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਂਦੇ ਹੋ ਤਾਂ ਉਸ ਦੇ ਨਾਲ ਗ੍ਰੀਨ ਟੀ ਨਾ ਪੀਓ।
ਬਹੁਤ ਜ਼ਿਆਦਾ ਗ੍ਰੀਨ ਟੀ ਪੀਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ।