Alarm ਲਾਉਣ ਨਾਲ ਸਿਹਤ ਨੂੰ ਹੁੰਦਾ ਕਿੰਨਾ ਨੁਕਸਾਨ
ਸਵੇਰੇ ਸਮੇਂ 'ਤੇ ਉੱਠਣ ਲਈ ਵਿਅਕਤੀ ਅਲਾਰਮ ਲਾ ਕੇ ਸੌਂਦੇ ਹਨ
ਪਰ ਕੀ ਤੁਹਾਨੂੰ ਪਤਾ ਹੈ ਕਿ ਅਲਾਰਮ ਕਲਾਕ ਦੀ ਅਵਾਜ਼ ਨਾਲ ਉੱਠਣ ਕਰਕੇ ਤੁਹਾਡੀ ਸਿਹਤ ਵਿਗੜ ਸਕਦੀ ਹੈ
ਇੱਕ ਰਿਸਰਚ ਦੇ ਅਨੁਸਾਰ ਸਵੇਰੇ ਅਲਾਰਮ ਦੀ ਅਵਾਜ਼ ਨਾਲ ਉੱਠਣ ਵਾਲੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਰਹਿੰਦਾ ਹੈ
ਉੱਥੇ ਹੀ ਪੰਜ ਘੰਟੇ ਦੀ ਨੀਂਦ ਲੈਣ ਤੋਂ ਬਾਅਦ ਅਲਾਰਮ ਦੀ ਅਵਾਜ਼ ਤੋਂ ਜ਼ਬਰਦਸਤੀ ਉੱਠਣ ਨਾਲ ਲੋਕਾਂ ਨੂੰ ਬਲੱਡ ਪ੍ਰੈਸ਼ਰ ਦਾ ਖਤਰਾ ਰਹਿੰਦਾ ਹੈ
ਇਸ ਤੋਂ ਇਲਾਵਾ ਅਲਾਰਮ ਕਲਾਕ ਨਾਲ ਸਟ੍ਰਾਕ ਅਤੇ ਦਿਲ ਦੀ ਸਿਹਤ ਸਬੰਧੀ ਦਿੱਕਤ ਹੋ ਸਕਦੀ ਹੈ
ਯੂਵੀਏ ਸਕੂਲ ਆਫ ਨਰਸਿੰਗ ਦੀ ਰਿਸਰਚ ਦੇ ਅਨੁਸਾਰ ਅਲਾਰਮ ਕਲਾਕ ਤੋਂ ਜਾਗਣ ਵਾਲੇ ਲੋਕਾਂ ਵਿੱਚ ਹਾਈ ਬੀਪੀ ਹੋਣ ਦਾ ਖਤਰਾ 74 ਫੀਸਦੀ ਤੱਕ ਵੱਧ ਜਾਂਦਾ ਹੈ
ਇਸ ਰਿਸਰਚ ਦੇ ਅਨੁਸਾਰ ਜੇਕਰ ਤੁਸੀਂ ਸੌਂਦੇ ਹੋਏ ਵਿਅਕਤੀ ਨੂੰ ਜ਼ਬਰਦਸਤੀ ਉਠਾਉਂਦੇ ਹੋ ਤਾਂ ਉਸ ਦਾ ਬਲੱਡ ਪ੍ਰੈਸ਼ਰ ਵਧਦਾ ਹੈ
ਉੱਥੇ ਹੀ ਅਲਾਰਮ ਬਜਣ 'ਤੇ ਸਾਡਾ ਸਰੀਰ ਪ੍ਰਤੀਕਿਰਿਆ ਕਰਦਾ ਹੈ ਜਿਸ ਨਾਲ ਬੀਪੀ ਵਧਦਾ ਹੈ
ਇਸ ਕਰਕੇ ਸਵੇਰੇ-ਸਵੇਰੇ ਸਟ੍ਰੋਕ ਅਤੇ ਹਾਰਟ ਅਟੈਕ ਆਉਣ ਦਾ ਖਤਰਾ ਵਧਦਾ ਹੈ