ਗਠੀਆ ਦੇ ਮਰੀਜ਼ਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ
ਗਠੀਆ ਇੱਕ ਜੋੜਾਂ ਦੇ ਦਰਦ ਦੀ ਬਿਮਾਰੀ ਹੈ
ਜਿਸ ਨਾਲ ਵਿਅਕਤੀ ਨੂੰ ਤੇਜ਼ ਦਰਦ ਹੁੰਦਾ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਨ
ਗਠੀਆ ਦੇ ਮਰੀਜ਼ਾਂ ਨੂੰ ਲੋੜ ਤੋਂ ਵੱਧ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਨ
ਮਿੱਠੀਆਂ ਚੀਜ਼ਾਂ ਖਾਣ ਨਾਲ ਜੋੜਾਂ ਦਾ ਦਰਦ ਵੱਧ ਜਾਂਦਾ ਹੈ
ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਸਰੀਰ ਵਿੱਚ ਸੋਜ ਦੀ ਸਮੱਸਿਆ ਹੁੰਦੀ ਹੈ
ਜੋ ਕਿ ਗਠੀਆ ਸਣੇ ਕਈ ਸਿਹਤ ਸਮੱਸਿਆਵਾਂ ਨੂੰ ਸੱਦਾ ਦਿੰਦੀ ਹੈ
ਇਸ ਕਰਕੇ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
ਜਿਵੇਂ ਕਿ ਸਵੀਟ ਡ੍ਰਿੰਕ, ਜੂਸ, ਚਾਕਲੇਟ, ਕੈਂਡੀ, ਕਿਉਂਕਿ ਆਹ ਚੀਜ਼ਾਂ ਨਾਲ ਗਠੀਆ ਦਾ ਦਰਦ ਵੱਧ ਸਕਦਾ ਹੈ