ਗਰਮੀਆਂ ਵਿੱਚ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟ ਰੱਖਣ ਲਈ ਦਹੀਂ ਖਾਣੀ ਲੋੜੀਂਦੀ ਮੰਨੀ ਜਾਂਦੀ ਹੈ। ਇਹ ਪਾਚਨ ਤੰਤਰ ਨੂੰ ਸੁਧਾਰਦੀ ਹੈ ਅਤੇ ਹੱਡੀਆਂ-ਮਾਸਪੇਸ਼ੀਆਂ ਲਈ ਲਾਭਕਾਰੀ ਹੁੰਦੀ ਹੈ।

ਪਰ ਜੇਕਰ ਦਹੀਂ ਦਾ ਵੱਧ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦੀ ਹੈ।

ਜੇਕਰ ਤੁਹਾਨੂੰ ਲੈਕਟੋਜ਼ ਨਾਲ ਐਲਰਜੀ ਹੈ ਤਾਂ ਵੱਧ ਦਹੀਂ ਖਾਣ ਨਾਲ ਪੇਟ 'ਚ ਗੈਸ, ਸੋਜ ਜਾਂ ਦਸਤ ਹੋ ਸਕਦੇ ਹਨ। ਲੈਕਟੋਜ਼ ਦੁੱਧ ਵਿੱਚ ਪਾਈ ਜਾਂਦੀ ਇੱਕ ਸ਼ੱਕਰ ਹੁੰਦੀ ਹੈ ਜੋ ਠੀਕ ਤਰ੍ਹਾਂ ਦੇ ਨਾਲ ਪਚ ਨਹੀਂ ਪਾਉਂਦੀ। ਜਿਸ ਕਰਕੇ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

ਫੁੱਲ-ਫੈਟ ਦੁੱਧ ਤੋਂ ਬਣਿਆ ਦਹੀਂ ਵਿੱਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇ ਤੁਸੀਂ ਇਸਦਾ ਵੱਧ ਮਾਤਰਾ ਵਿੱਚ ਸੇਵਨ ਕਰਦੇ ਹੋ, ਤਾਂ ਤੁਹਾਡਾ ਵਜ਼ਨ ਵਧ ਸਕਦਾ ਹੈ।



ਕੁਝ ਲੋਕਾਂ ਨੂੰ ਦਹੀਂ ਖਾਣ ਨਾਲ ਐਲਰਜੀ ਹੋ ਸਕਦੀ ਹੈ, ਜਿਸ ਨਾਲ ਚਮੜੀ 'ਤੇ ਛਾਲੇ, ਪਿੱਤ, ਖੁਜਲੀ, ਪੇਟ ਦਰਦ, ਮਤਲੀ ਜਾਂ ਦਸਤ ਹੋ ਸਕਦੇ ਹਨ।

ਇਹ ਇੱਕ ਆਮ ਖਾਦ ਸਬੰਧੀ ਐਲਰਜੀ ਹੈ, ਜੋ ਦੁੱਧ ਅਤੇ ਦੁੱਧ ਤੋਂ ਬਣੇ ਹੋਏ ਉਤਪਾਦਾਂ ਨਾਲ ਵੀ ਜੁੜੀ ਹੋ ਸਕਦੀ ਹੈ।

ਦਹੀਂ ਵਿੱਚ ਮੌਜੂਦ ਕੈਲਸ਼ੀਅਮ ਦੀ ਵੱਧ ਮਾਤਰਾ ਗੁਰਦੇ ਦੀ ਪੱਥਰੀ ਜਾਂ ਪ੍ਰੋਸਟੇਟ ਕੈਂਸਰ ਦਾ ਕਾਰਨ ਬਣ ਸਕਦੀ ਹੈ।

ਗੈਸਟ੍ਰੋਐਂਟਰੋਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਜੋ ਔਰਤਾਂ 'ਤੇ ਕੀਤਾ ਗਿਆ ਸੀ, ਦਿਨ ਵਿੱਚ ਦੋ ਵਾਰ ਪ੍ਰੋਬਾਇਓਟਿਕ ਦਹੀਂ ਖਾਣ ਨਾਲ ਦਿਮਾਗ ਦੀ ਗਤੀਵਿਧੀ ਘੱਟ ਜਾਂਦੀ ਹੈ।

ਜੇ ਦਿਨ ਦੇ ਅੰਤ ਵਿੱਚ ਜਾਂ ਰਾਤ ਨੂੰ ਦਹੀਂ ਖਾਈ ਜਾਵੇ ਤਾਂ ਇਹ ਪਚਣ ਵਿੱਚ ਔਖਾ ਹੋ ਸਕਦਾ ਹੈ ਅਤੇ ਪੇਟ ਭਾਰੀ ਮਹਿਸੂਸ ਹੋ ਸਕਦਾ ਹੈ।

ਜੇ ਤੁਸੀਂ ਫੁੱਲ ਕ੍ਰੀਮ ਵਾਲੀ ਦਹੀਂ ਲਗਾਤਾਰ ਅਤੇ ਵੱਧ ਖਾਂਦੇ ਹੋ ਤਾਂ ਇਹ ਵਜ਼ਨ ਵਧਾ ਸਕਦੀ ਹੈ।

ਜੇ ਤੁਸੀਂ ਫੁੱਲ ਕ੍ਰੀਮ ਵਾਲੀ ਦਹੀਂ ਲਗਾਤਾਰ ਅਤੇ ਵੱਧ ਖਾਂਦੇ ਹੋ ਤਾਂ ਇਹ ਵਜ਼ਨ ਵਧਾ ਸਕਦੀ ਹੈ।