ਕਿਸ ਵੇਲੇ ਪੀਣਾ ਚਾਹੀਦਾ ਕਿਸ਼ਮਿਸ਼ ਦਾ ਪਾਣੀ?
ਕਿਸ਼ਮਿਸ਼ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ
ਜਿਸ ਨਾਲ ਕਬਜ, ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ
ਰੋਜ਼ ਸਵੇਰੇ ਕਿਸ਼ਮਿਸ਼ ਭਿਓਂ ਕੇ ਖਾਣ ਨਾਲ ਪੇਟ ਸਾਫ ਰਹਿੰਦਾ ਹੈ
ਉੱਥੇ ਹੀ ਕਿਸ਼ਮਿਸ਼ ਦਾ ਪਾਣੀ ਸਾਡੇ ਸਰੀਰ ਦੇ ਲਈ ਕਾਫੀ ਫਾਇਦੇਮੰਦ ਰਹਿੰਦਾ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਸ਼ਮਿਸ਼ ਦਾ ਪਾਣੀ ਕਿਸ ਵੇਲੇ ਪੀਣਾ ਚਾਹੀਦਾ ਹੈ
ਕਿਸ਼ਮਿਸ਼ ਦਾ ਪਾਣੀ ਸਵੇਰੇ ਖਾਲੀ ਪੇਟ ਪੀਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ
ਰਾਤ ਭਰ ਭਿਓਂਏ ਹੋਏ ਕਿਸ਼ਮਿਸ਼ ਦਾ ਪਾਣੀ ਸਵੇਰੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ
ਕਿਸ਼ਮਿਸ਼ ਵਿੱਚ ਫਾਈਬਰ ਹੁੰਦਾ ਹੈ, ਜਿਸ ਨਾਲ ਇਸ ਦਾ ਪਾਣੀ ਪੀਣ ਨਾਲ ਪਾਚਨ ਵਧੀਆ ਹੁੰਦਾ ਹੈ
ਕਿਸ਼ਮਿਸ਼ ਵਿੱਚ ਨੈਚੂਰਲ ਸ਼ੂਗਰ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ