ਗਰਮੀ ਅਤੇ ਪਸੀਨੇ ਕਾਰਨ ਪਿੱਠ ਜਾਂ ਸਰੀਰ 'ਤੇ ਪਿੱਤ ਤੇ ਖਾਰਸ਼ ਹੋ ਜਾਣੀ ਆਮ ਗੱਲ ਹੈ। ਇਹ ਸਮੱਸਿਆ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਸੇ ਨੂੰ ਵੀ ਹੋ ਸਕਦੀ ਹੈ।

ਚਮੜੀ 'ਤੇ ਲਾਲ ਧੱਫੜ ਤੇ ਖਾਰਸ਼ ਹੋਣ ਨਾਲ ਦਿਨ ਦਾ ਆਰਾਮ ਅਤੇ ਰਾਤ ਦੀ ਨੀਂਦ ਖਰਾਬ ਹੋ ਜਾਂਦੀ ਹੈ।

ਦਵਾਈਆਂ ਦੇ ਨਾਲ-ਨਾਲ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਇਹ ਸਮੱਸਿਆ ਕੁਝ ਦਿਨਾਂ ਵਿੱਚ ਦੂਰ ਹੋ ਸਕਦੀ ਹੈ।

ਚਮੜੀ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਪਿੱਤ ਜਾਂ ਧੱਫੜ ਦੀ ਸਮੱਸਿਆ ਹੋ ਸਕਦੀ ਹੈ।

ਇਸ ਲਈ ਖੀਰਾ ਇੱਕ ਵਧੀਆ ਘਰੇਲੂ ਉਪਾਅ ਹੈ। ਖੀਰੇ ਨੂੰ ਬਾਰੀਕ ਪੀਸ ਕੇ ਉਸ ਵਿੱਚ ਨਿੰਬੂ ਦਾ ਰਸ ਮਿਲਾਓ ਅਤੇ ਇਸ ਮਿਕਸਚਰ ਨੂੰ ਪ੍ਰਭਾਵਿਤ ਚਮੜੀ 'ਤੇ ਲਗਾਓ।

ਇਹ ਥਾਂ ਨੂੰ ਠੰਡਕ ਮਿਲੇਗੀ ਅਤੇ ਖਾਰਸ਼ ਜਾਂ ਜਲਣ ਤੋਂ ਰਾਹਤ ਮਿਲੇਗੀ। ਖੀਰੇ ਵਿੱਚ 97% ਪਾਣੀ ਹੁੰਦਾ ਹੈ, ਜੋ ਚਮੜੀ ਨੂੰ ਲੰਬੇ ਸਮੇਂ ਤੱਕ ਨਮੀ ਦੇਣ ਵਿੱਚ ਮਦਦ ਕਰਦਾ ਹੈ।

ਨਾਰੀਅਲ ਤੇਲ ਚਮੜੀ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਚਮੜੀ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ।

ਇਕ ਕੋਲੀ ਵਿੱਚ ਨਾਰੀਅਲ ਤੇਲ ਗਰਮ ਕਰੋ ਅਤੇ ਉਸ ਵਿੱਚ ਕਪੂਰ ਪਾਓ। ਇਹ ਮਿਸ਼ਰਣ ਗਰਮੀ ਨਾਲ ਪ੍ਰਭਾਵਿਤ ਚਮੜੀ 'ਤੇ ਲਗਾਓ ਅਤੇ ਛੱਡ ਦਿਓ।

ਨਹਾਉਣ ਤੋਂ ਪਹਿਲਾਂ ਇਹ ਨੁਸਖਾ ਅਜ਼ਮਾਓ, ਇਹ ਚਮੜੀ ਨੂੰ ਠੰਡਕ ਦੇਵੇਗਾ ਅਤੇ ਪਿੱਤ ਜਾਂ ਖਾਰਸ਼ ਤੋਂ ਰਾਹਤ ਮਿਲੇਗੀ।

ਨਿੰਮ ਦੀਆਂ ਪੱਤੀਆਂ ਦਾ ਪੇਸਟ ਬਣਾਓ ਅਤੇ ਪਿੱਠ ਜਾਂ ਪਿੱਤ ਵਾਲੀ ਜਗ੍ਹਾ 'ਤੇ ਲਗਾਓ। ਕੁਝ ਸਮੇਂ ਬਾਅਦ ਇਸ਼ਨਾਨ ਕਰੋ।

ਤੁਸੀਂ ਨਿੰਮ ਦਾ ਪੇਸਟ ਨਹਾਉਣ ਵਾਲੇ ਪਾਣੀ 'ਚ ਵੀ ਪਾ ਸਕਦੇ ਹੋ। ਇਹ ਤਰੀਕਾ ਠੰਡਕ ਦਿੰਦਾ ਹੈ ਅਤੇ ਚਮੜੀ ਨੂੰ ਰਾਹਤ ਦਿੰਦਾ ਹੈ।

ਐਲੋਵੇਰਾ ਪਿੱਤ ਦੇ ਇਲਾਜ ਲਈ ਫਾਇਦਿਆਂ ਵਾਲਾ ਹੈ। ਇਸ ਵਿੱਚ ਐਂਟੀਸੈਪਟਿਕ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਹ ਚਮੜੀ ਨੂੰ ਠੀਕ ਕਰਦਾ ਹੈ ਅਤੇ ਠੰਡਕ ਪਹੁੰਚਾਉਂਦਾ ਹੈ।

ਐਲੋਵੇਰਾ ਨੂੰ ਸਿੱਧਾ ਪਿੱਤ ਵਾਲੀ ਜਗ੍ਹਾ 'ਤੇ ਲਗਾਓ। ਇਹ ਚਮੜੀ ਨੂੰ ਰਾਹਤ ਦਿੰਦਾ ਹੈ।