ਬਹੁਤ ਸਾਰੇ ਲੋਕ ਸਵੇਰੇ ਉੱਠਦੇ ਹੀ ਚਾਹ ਪੀ ਲੈਂਦੇ ਹਨ, ਪਰ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਇਹ ਆਦਤ ਐਸਿਡੀਟੀ, ਗੈਸ ਅਤੇ ਪੇਟ ਖਰਾਬੀ ਜਿਹੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਸ ਲਈ ਚਾਹ ਪੀਣ ਤੋਂ ਪਹਿਲਾਂ ਕੁਝ ਖਾ ਲੈਣਾ ਚੰਗਾ ਰਹਿੰਦਾ ਹੈ।

ਚਾਹ 'ਚ ਟੈਨਿਨ ਅਤੇ ਕੈਫੀਨ ਹੁੰਦੇ ਹਨ ਜੋ ਖਾਲੀ ਪੇਟ ਪੀਣ ਨਾਲ ਪੇਟ ਦੀ ਪਰਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਇਸ ਨਾਲ ਪੇਟ ਵਿੱਚ ਐਸਿਡ ਵੱਧ ਜਾਂਦਾ ਹੈ, ਜਿਸ ਕਾਰਨ ਗੈਸ, ਐਸਿਡਿਟੀ ਅਤੇ ਦਿਲ ਵਿੱਚ ਜਲਣ ਹੋ ਸਕਦੀ ਹੈ। ਜੇ ਕਿਸੇ ਨੂੰ ਪਹਿਲਾਂ ਹੀ ਐਸਿਡਿਟੀ ਦੀ ਸਮੱਸਿਆ ਹੈ, ਤਾਂ ਖਾਲੀ ਪੇਟ ਚਾਹ ਪੀਣ ਨਾਲ ਇਹ ਹੋਰ ਵੀ ਵਧ ਸਕਦੀ ਹੈ।

ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਸਰੀਰ ਵਿੱਚ ਪੌਸ਼ਟਿਕ ਤੱਤ ਸੋਖਣ 'ਚ ਰੁਕਾਵਟ ਆ ਸਕਦੀ ਹੈ। ਚਾਹ ਵਿੱਚ ਟੈਨਿਨ ਵਰਗੇ ਤੱਤ ਆਇਰਨ ਆਦਿ ਨੂੰ ਘੁਲਣ ਨਹੀਂ ਦਿੰਦੇ, ਜਿਸ ਕਾਰਨ ਕਮਜ਼ੋਰੀ ਜਾਂ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

ਖਾਲੀ ਪੇਟ ਚਾਹ ਪੀਣ ਨਾਲ ਕੁਝ ਲੋਕਾਂ ਨੂੰ ਮਤਲੀ, ਪੇਟ ਦਰਦ ਜਾਂ ਬੇਅਰਾਮੀ ਮਹਿਸੂਸ ਹੋ ਸਕਦੀ ਹੈ।

ਚਾਹ ਵਿੱਚ ਕੈਫੀਨ ਹੋਣ ਕਾਰਨ ਇਹ ਪਾਚਨ ਤੰਤਰ 'ਤੇ ਅਸਰ ਕਰਦੀ ਹੈ। ਜੇਕਰ ਤੁਹਾਡੀ ਅੰਤੜੀ ਸੰਵੇਦਨਸ਼ੀਲ ਹੈ, ਤਾਂ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ।

ਖਾਲੀ ਪੇਟ ਚਾਹ ਪੀਣ ਨਾਲ ਦੰਦਾਂ ਨੂੰ ਨੁਕਸਾਨ ਹੋ ਸਕਦਾ ਹੈ। ਚਾਹ ਵਿੱਚ ਟੈਨਿਨ ਹੋਣ ਕਰਕੇ ਦੰਦ ਪੀਲੇ ਪੈ ਸਕਦੇ ਹਨ। ਇਹ ਦੰਦਾਂ ਦੀ ਪਰਤ ਨੂੰ ਵੀ ਕਮਜ਼ੋਰ ਕਰ ਸਕਦੀ ਹੈ, ਜਿਸ ਨਾਲ ਕੈਵਿਟੀ ਅਤੇ ਸੰਵੇਦਨਸ਼ੀਲਤਾ ਵਧ ਸਕਦੀ ਹੈ।

ਭਾਵੇਂ ਚਾਹ ਤਾਜ਼ਗੀ ਦਿੰਦੀ ਹੈ, ਪਰ ਖਾਲੀ ਪੇਟ ਜ਼ਿਆਦਾ ਪੀਣ ਨਾਲ ਨੀਂਦ ਵਿਗੜ ਸਕਦੀ ਹੈ।

ਭਾਵੇਂ ਚਾਹ ਤਾਜ਼ਗੀ ਦਿੰਦੀ ਹੈ, ਪਰ ਖਾਲੀ ਪੇਟ ਜ਼ਿਆਦਾ ਪੀਣ ਨਾਲ ਨੀਂਦ ਵਿਗੜ ਸਕਦੀ ਹੈ।

ਚਾਹ ਵਿੱਚ ਕੈਫੀਨ ਹੁੰਦੀ ਹੈ ਜੋ ਸਰੀਰ ਨੂੰ ਉਤੇਜਿਤ ਕਰਦੀ ਹੈ। ਸਵੇਰੇ ਖਾਲੀ ਪੇਟ ਚਾਹ ਪੀਣ ਨਾਲ ਦਿਨ ਭਰ ਬੇਚੈਨੀ ਰਹਿ ਸਕਦੀ ਹੈ ਅਤੇ ਰਾਤ ਨੂੰ ਨੀਂਦ ਨਹੀਂ ਆਉਂਦੀ।