ਬਰਸਾਤ ਦੇ ਮੌਸਮ ਵਿੱਚ ਪਿਆਜ ਨੂੰ ਲੈਕੇ ਲੋਕਾਂ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਹਨ

ਲੋਕਾਂ ਨੂੰ ਪਿਆਜ ਸਟੋਰ ਕਰਕੇ ਰੱਖੇ ਹੁੰਦੇ ਹਨ ਪਰ ਦੁੱਖ ਉਦੋਂ ਲੱਗਦਾ ਹੈ ਜਦੋਂ ਇਹ ਸੜਨ ਲੱਗ ਜਾਂਦੇ ਹਨ



ਜੇਕਰ ਇੱਕ ਵੀ ਪਿਆਜ ਖਰਾਬ ਹੋ ਜਾਵੇ ਤਾਂ ਸਾਰੇ ਪਿਆਜਾਂ ਨੂੰ ਖਰਾਬ ਕਰਨ ਲੱਗ ਜਾਂਦਾ ਹੈ, ਆਓ ਤੁਹਾਨੂੰ ਦੱਸਦੇ ਹਾਂ ਤਰੀਕਾ, ਜਿਸ ਨਾਲ ਪਿਆਜ ਨਹੀਂ ਸੜਨਗੇ



ਪਿਆਜ ਨੂੰ ਹਮੇਸ਼ਾ ਸੁੱਕਾ, ਹਵਾਦਾਰ ਅਤੇ ਸਾਫ-ਸੁਥਰੀ ਥਾਂ ‘ਤੇ ਰੱਖਣਾ ਚਾਹੀਦਾ ਹੈ, ਇਸ ਨੂੰ ਬੰਦ ਕਮਰੇ ਵਿੱਚ ਨਹੀਂ ਰੱਖਣਾ ਚਾਹੀਦਾ ਹੈ, ਕਿਉਂਕਿ ਉੱਥੇ ਦੀ ਨਮੀਂ ਨਾਲ ਪਿਆਜ ਛੇਤੀ ਸੜ ਜਾਂਦੇ ਹਨ



ਪਿਆਜ ਨੂੰ ਹਮੇਸ਼ਾ ਜਾਲੀਦਾਰ ਬੈਗ ਵਿੱਚ ਰੱਖਣਾ ਚਾਹੀਦਾ ਹੈ, ਜਿਸ ਨਾਲ ਪਿਆਜ ਲੰਮੇਂ ਸਮੇਂ ਤੱਕ ਤਾਜ਼ਾ ਰਹਿੰਦਾ ਹੈ



ਜੇਕਰ ਮੀਂਹ ਦੇ ਦੌਰਾਨ ਬਜ਼ਾਰ ਤੋਂ ਲਿਆਉਂਦਿਆਂ ਹੋਇਆਂ ਪਿਆਜ ਗਿੱਲੇ ਹੋ ਜਾਂਦੇ ਹਨ



ਤਾਂ ਇਨ੍ਹਾਂ ਚੰਗੀ ਤਰ੍ਹਾਂ ਸੁਕਾਓ ਫਿਰ ਇਨ੍ਹਾਂ ਨੂੰ ਹਵਾਦਾਰ ਜਗ੍ਹਾ ‘ਤੇ ਸਟੋਰ ਕਰੋ



ਇਸ ਦੇ ਨਾਲ ਜਿੱਥੇ ਤੁਸੀਂ ਪਿਆਜ ਰੱਖੇ ਹਨ, ਉੱਥੇ ਰੱਖੇ ਪਿਆਜਾਂ ਨੂੰ



ਵਾਰ-ਵਾਰ ਅਲਟੀ-ਪਲਟੀ ਕਰਦੇ ਰਹੋ ਅਤੇ ਜੇਕਰ ਕੋਈ ਪਿਆਜ ਸੜ ਗਿਆ ਹੈ ਤਾਂ ਉਸ ਨੂੰ ਕੱਢ ਕੇ ਬਾਹਰ ਸੁੱਟ ਦਿਓ ਤਾਂ ਕਿ ਦੂਜੇ ਪਿਆਜ ਨਾ ਸੜਨ



ਤੁਸੀਂ ਵੀ ਆਪਣੇ ਘਰ ਵਿੱਚ ਆਹ ਤਰੀਕੇ ਅਪਣਾ ਸਕਦੇ ਹੋ