ਕਈ ਲੋਕ ਸੋਚਦੇ ਹਨ ਕਿ ਸਵੇਰੇ ਕੁਝ ਸਮਾਂ ਧੁੱਪ 'ਚ ਬੈਠਣ ਨਾਲ ਸਰੀਰ ਨੂੰ ਪੂਰਾ ਵਿਟਾਮਿਨ-ਡੀ ਮਿਲ ਜਾਂਦਾ ਹੈ, ਪਰ ਨਿਊਟ੍ਰਿਸ਼ਨਿਸਟ ਲੀਮਾ ਮਹਾਜਨ ਦੇ ਅਨੁਸਾਰ ਇਹ ਸੱਚ ਨਹੀਂ ਹੈ। ਬਹੁਤ ਸਾਰੇ ਲੋਕ ਇਸ ਗਲਤੀ 'ਚ ਰਹਿੰਦੇ ਹਨ।

ਵਿਟਾਮਿਨ-ਡੀ ਨੂੰ 'ਸਨਸ਼ਾਈਨ ਵਿਟਾਮਿਨ' ਕਹਿੰਦੇ ਹਨ ਕਿਉਂਕਿ ਸਾਡਾ ਸਰੀਰ ਇਸਨੂੰ ਸੂਰਜ ਦੀ ਰੋਸ਼ਨੀ ਤੋਂ ਬਣਾਉਂਦਾ ਹੈ।

ਪਰ ਇਸ ਦੀ ਘਾਟ ਦੂਰ ਕਰਨ ਲਈ ਸਿਰਫ ਧੁੱਪ 'ਚ ਬੈਠਣਾ ਕਾਫੀ ਨਹੀਂ ਹੈ। ਇਸਦਾ ਸਹੀ ਲਾਭ ਲੈਣ ਲਈ ਇੱਕ ਛੋਟਾ ਕੰਮ ਹੋਰ ਵੀ ਕਰਨਾ ਪੈਂਦਾ ਹੈ।

ਵਿਟਾਮਿਨ-ਡੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਹੱਡੀਆਂ ਮਜ਼ਬੂਤ ਬਣਾਉਂਦਾ, ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ, ਮੂਡ ਸੁਧਾਰਦਾ ਅਤੇ ਦਿਲ ਦੀ ਸਿਹਤ ਨੂੰ ਬਣਾਈ ਰੱਖਦਾ ਹੈ।

ਪਰ ਜੇ ਸਰੀਰ ਇਸਨੂੰ ਸਹੀ ਤਰੀਕੇ ਨਾਲ ਅਬਜ਼ਾਰਬ ਨਾ ਕਰ ਸਕੇ, ਤਾਂ ਧੁੱਪ ਵਿੱਚ ਬੈਠਣਾ ਵੀ ਫਾਇਦੇਮੰਦ ਨਹੀਂ ਹੋਵੇਗਾ।

ਧੁੱਪ ਸੇਕਣ ਤੋਂ ਪਹਿਲਾਂ ਆਪਣੀ ਸਕਿੰਨ 'ਤੇ ਥੋੜ੍ਹਾ ਕੁਦਰਤੀ ਤੇਲ ਲਗਾਓ, ਜਿਵੇਂ ਨਾਰੀਅਲ, ਓਲਿਵ ਜਾਂ ਤਿਲ ਦਾ ਤੇਲ। ਇਹ ਵਿਟਾਮਿਨ-ਡੀ ਦੇ ਨਿਰਮਾਣ ਨੂੰ ਵਧਾਉਂਦਾ ਹੈ।

ਸਕਿੰਨ 'ਤੇ ਤੇਲ ਲਗਾਉਣ ਨਾਲ ਸਕਿੰਨ ਨਰਮ ਰਹਿੰਦੀ ਹੈ ਅਤੇ UVB ਕਿਰਨਾਂ ਅੰਦਰ ਤਕ ਪਹੁੰਚਦੀਆਂ ਹਨ, ਜਿਸ ਨਾਲ 7-ਡੀਹਾਈਡ੍ਰੋਕੋਲੇਸਟਰੋਲ ਵਿਟਾਮਿਨ-ਡੀ3 ਵਿੱਚ ਬਦਲਦਾ ਹੈ। ਇਹ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਹੋ ਜਾਂਦੀ ਹੈ।

ਸਵੇਰੇ 9 ਤੋਂ ਦੁਪਹਿਰ 12 ਵਜੇ UVB ਕਿਰਨਾਂ ਸਭ ਤੋਂ ਪ੍ਰਭਾਵਸ਼ਾਲੀ ਹੁੰਦੀਆਂ ਹਨ। ਵਿਟਾਮਿਨ-ਡੀ ਲਈ 15-20 ਮਿੰਟ ਧੁੱਪ ਕਾਫੀ ਹੈ, ਜ਼ਿਆਦਾ ਦੇਰ ਬੈਠਣ 'ਤੇ ਸਨਸਕ੍ਰੀਨ ਲਗਾਓ।

ਹਰ ਸਵੇਰ 15-20 ਮਿੰਟ ਲਈ ਹਲਕੇ ਤੇਲ ਨਾਲ ਮਾਲਿਸ਼ ਕਰਕੇ ਧੁੱਪ ਵਿੱਚ ਬੈਠਣਾ ਵਿਟਾਮਿਨ-ਡੀ ਦੀ ਘਾਟ ਪੂਰੀ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ।