ਛੋਲਿਆਂ ਨੂੰ ਹੈਲਥੀ ਫੂਡ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ
ਛੋਲੇ ਵੀ ਦੋ ਤਰ੍ਹਾਂ ਦੇ ਹੁੰਦੇ ਹਨ, ਚਿੱਟੇ ਅਤੇ ਕਾਲੇ ਛੋਲੇ
ਇਨ੍ਹਾਂ ਦੋਹਾਂ ਵਿੱਚ ਕਈ ਸਾਰੇ ਪੋਸ਼ਕ ਤੱਤ ਹੁੰਦੇ ਹਨ, ਇਨ੍ਹਾਂ ਦੋਹਾਂ ਦੇ ਵੱਖਰੇ-ਵੱਖਰੇ ਫਾਇਦੇ ਹੁੰਦੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿਹੜੇ ਛੋਲੇ ਕਿਸ ਚੀਜ਼ ਲਈ ਫਾਇਦੇਮੰਦ ਹੁੰਦੇ ਹਨ
ਕਾਲੇ ਛੋਲਿਆਂ ਵਿੱਚ ਫਾਈਬਰ ਹੁੰਦਾ ਹੈ, ਜੋ ਕਿ ਪੇਟ ਸਾਫ ਰੱਖਣ ਅਤੇ ਪਾਚਨ ਨੂੰ ਠੀਕ ਰੱਖਣ ਵਿੱਚ ਮਦਦਗਾਰ ਹੈ
ਉੱਥੇ ਹੀ ਚਿੱਟੇ ਛੋਲੇ ਪੇਟ ਦੇ ਲਈ ਫਾਇਦੇਮੰਦ ਹੁੰਦੇ ਹਨ
ਕਾਲੇ ਛੋਲਿਆਂ ਵਿੱਚ ਆਇਰਨ ਦੀ ਵਧੀਆ ਮਾਤਰਾ ਹੁੰਦੀ ਹੈ, ਜੋ ਕਿ ਐਨੀਮੀਆ ਵਾਲੇ ਲੋਕਾਂ ਲਈ ਫਾਇਦੇਮੰਦ ਹਨ
ਉੱਥੇ ਹੀ ਚਿੱਟੇ ਛੋਲੇ ਭਾਰ ਘਟਾਉਣ ਲਈ ਫਾਇਦੇਮੰਦ ਹੁੰਦੇ ਹਨ, ਇਸ ਨਾਲ ਪੇਟ ਦੇਰ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ ਹੈ