ਕਬਜ਼ ਇੱਕ ਅਜਿਹੀ ਆਮ ਪਰ ਗੰਭੀਰ ਸਮੱਸਿਆ ਹੈ, ਜਿਸਨੂੰ ਅਕਸਰ ਅਣਡਿੱਠਾ ਕਰ ਦਿੱਤਾ ਜਾਂਦਾ ਹੈ। ਜਦੋਂ ਸਰੀਰ ਤੋਂ ਟੌਕਸਿਨ ਵਕਤ 'ਤੇ ਬਾਹਰ ਨਹੀਂ ਨਿਕਲਦੇ, ਤਾਂ ਇਹ ਅੰਦਰ ਹੀ ਇਕੱਠੇ ਹੋ ਕੇ ਹੋਰ ਬਿਮਾਰੀਆਂ ਨੂੰ ਜਨਮ ਦੇਣ ਲੱਗ ਪੈਂਦੇ ਹਨ।



ਜਦੋਂ ਤੇਜ਼ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਜਿਵੇਂ ਜਿਵੇਂ ਤਾਪਮਾਨ ਵਧਦਾ ਹੈ, ਤਿਵੇਂ-ਤਿਵੇਂ ਪਾਚਣ ਤੰਤਰ ਵੀ ਕਮਜ਼ੋਰ ਹੋਣ ਲੱਗਦਾ ਹੈ।



ਘੱਟ ਪਾਣੀ ਪੀਣਾ, ਸਦਾ ਤਲੇ-ਭੁੰਨੇ ਖਾਣੇ ਖਾਣਾ ਜਾਂ ਅੰਤੜਿਆਂ ਵਿੱਚ ਸੋਜ ਆ ਸਕਦੀ ਹੈ। ਇਸ ਰਿਪੋਰਟ ਰਾਹੀਂ ਜਾਣੋ ਕਬਜ਼ ਹੋਣ ਦੇ ਕਾਰਨ, ਲੱਛਣ ਅਤੇ ਕੁਝ ਘਰੇਲੂ ਤੇ ਪ੍ਰਭਾਵਸ਼ਾਲੀ ਆਯੁਰਵੇਦਿਕ ਉਪਾਅ।

ਜੇਕਰ ਤੁਹਾਡਾ ਖੁਰਾਕ ਫਾਇਬਰ ਤੋਂ ਰਹਿਤ ਹੈ ਅਤੇ ਤੁਸੀਂ ਜੰਕ ਫੂਡ ਜਾਂ ਜ਼ਿਆਦਾ ਤੇਲ-ਮਸਾਲਿਆਂ ਵਾਲੀਆਂ ਚੀਜ਼ਾਂ ਵੱਧ ਖਾਂਦੇ ਹੋ, ਤਾਂ ਇਸ ਨਾਲ ਕਬਜ਼ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਗਰਮੀਆਂ ਵਿੱਚ ਜੇਕਰ ਸਰੀਰ ਨੂੰ ਹਾਈਡ੍ਰੇਟ ਨਹੀਂ ਰੱਖਿਆ ਜਾਂਦਾ, ਤਾਂ ਮਲ ਸਖ਼ਤ ਹੋ ਜਾਂਦਾ ਹੈ, ਜੋ ਕਿ ਕਬਜ਼ ਦਾ ਕਾਰਨ ਬਣਦਾ ਹੈ।



ਅਕਸਰ ਲੋਕ ਗਰਮੀਆਂ ਵਿੱਚ ਧੁੱਪ ਜਾਂ ਪਸੀਨੇ ਤੋਂ ਬਚਣ ਲਈ ਇੱਕ ਥਾਂ ਬੈਠੇ ਰਹਿਣ ਜਾਂ ਵਿਆਯਾਮ ਨਾ ਕਰਨ ਦਾ ਫ਼ੈਸਲਾ ਕਰ ਲੈਂਦੇ ਹਨ, ਜੋ ਕਿ ਸਿਹਤ ਲਈ ਠੀਕ ਨਹੀਂ ਹੁੰਦਾ।

ਮਾਨਸਿਕ ਤਣਾਅ, ਚਿੰਤਾ ਅਤੇ ਸਟ੍ਰੈੱਸ ਜਿਵੇਂ ਗੱਲਾਂ ਵੀ ਸਾਡੇ ਪਾਚਣ ਪ੍ਰਣਾਲੀ 'ਤੇ ਅਸਰ ਪਾਉਂਦੀਆਂ ਹਨ। ਜੇ ਕਿਸੇ ਦੀ ਦਿਮਾਗੀ ਸਿਹਤ ਠੀਕ ਨਹੀਂ ਹੈ, ਤਾਂ ਯਕੀਨਨ ਉਸਦੀ ਗਟ ਸਿਹਤ ਵੀ ਖਰਾਬ ਹੋਏਗੀ।

ਇਸਦੇ ਨਾਲ ਹੀ ਸਿਡੇਂਟਰੀ ਜੀਵਨ ਸ਼ੈਲੀ, ਜਿਸ ਵਿੱਚ ਰਾਤ ਨੂੰ ਦੇਰ ਤੱਕ ਜਾਗਣਾ, ਸਵੇਰੇ ਦੇਰ ਤੱਕ ਸੋਣਾ ਅਤੇ ਸਹੀ ਸਮੇਂ 'ਤੇ ਸ਼ੌਚ ਕਰਨ ਦੀ ਆਦਤ ਨਾ ਬਣਾਉਣਾ ਵੀ ਸ਼ਾਮਲ ਹੁੰਦਾ ਹੈ।



ਮਲ ਤਿਆਗ ਵਿੱਚ ਮੁਸ਼ਕਲ, ਪੇਟ ਵਿੱਚ ਭਾਰੀਪਣ ਅਤੇ ਗੈਸ, ਸਿਰਦਰਦ, ਮੂੰਹ ਦਾ ਸਵਾਦ ਖਰਾਬ ਹੋਣਾ, ਮੁਹਾਂਸੇ, ਸਕਿੱਨ ਪ੍ਰੌਬਲਮ, ਆਲਸ ਅਤੇ ਚਿੜਚਿੜਾਪਨ ਇਹ ਸਾਰੇ ਲੱਛਣ ਹਨ।

ਫਾਈਬਰ ਵਾਲਾ ਭੋਜਨ ਕਬਜ਼ ਲਈ ਸਭ ਤੋਂ ਵਧੀਆ ਇਲਾਜ ਹੈ। ਇਸ ਲਈ ਆਪਣੇ ਭੋਜਨ ਵਿੱਚ ਇਹ ਸ਼ਾਮਲ ਕਰੋ, ਫਲ (ਜਿਵੇਂ ਕਿ ਸੇਬ, ਅਨਾਰ, ਅੰਜੀਰ), ਹਰੀ ਸਬਜ਼ੀਆਂ (ਜਿਵੇਂ ਕਿ ਭਿੰਡੀ, ਗੋਭੀ, ਪਾਲਕ), ਹੋਲ-ਗ੍ਰੇਨ ਜਿਵੇਂ ਕਿ ਛੋਲੇ, ਦਾਲਾਂ, ਜੌ, ਦਲੀਏ, ਦਾ ਸੇਵਨ ਕਰੋ।

ਦਿਨ ਵਿੱਚ ਘੱਟੋ-ਘੱਟ 8–10 ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਇਹ ਅੰਤੜੀਆਂ ਨੂੰ ਨਮੀ ਦਿੰਦਾ ਹੈ ਅਤੇ ਪਾਚਨ ਸਹੀ ਤਰੀਕੇ ਨਾਲ ਕੰਮ ਕਰਦਾ ਹੈ।



ਜੇ ਫਿਰ ਵੀ ਰਾਹਤ ਨਾ ਮਿਲੇ, ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।