ਲੋੜ ਤੋਂ ਵੱਧ ਕੈਲੋਰੀਆਂ ਲੈਣ ਕਾਰਨ ਵਜ਼ਨ ਵਧਣਾ, ਮੋਟਾਪਾ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।



ਇਸ ਲਈ, ਇਹ ਜਰੂਰੀ ਹੈ ਕਿ ਤੁਸੀਂ ਹਰ ਰੋਜ਼ ਕਿੰਨੀਆਂ ਕੈਲੋਰੀਆਂ ਲੈਂਦੇ ਹੋ, ਇਸ ਬਾਰੇ ਧਿਆਨ ਦਿਓ।

ਆਓ ਜਾਣੀਏ ਕਿ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਤੁਹਾਡਾ ਕੈਲੋਰੀ ਇਨਟੇਕ ਲੋੜ ਤੋਂ ਵੱਧ ਵੱਧ ਗਿਆ ਹੈ।

ਜੇ ਤੁਹਾਡਾ ਭਾਰ ਨਿਯਮਤ ਤੌਰ 'ਤੇ ਵੱਧ ਰਿਹਾ ਹੈ ਅਤੇ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਉਂ ਹੋ ਰਿਹਾ ਹੈ, ਤਾਂ ਇਹ ਜ਼ਿਆਦਾ ਕੈਲੋਰੀ ਇਨਟੇਕ ਦਾ ਇਕ ਮਹੱਤਵਪੂਰਨ ਸੰਕੇਤ ਹੋ ਸਕਦਾ ਹੈ।

ਜਦੋਂ ਅਸੀਂ ਲੋੜ ਤੋਂ ਵੱਧ ਕੈਲੋਰੀਆਂ ਲੈਂਦੇ ਹਾਂ, ਤਾਂ ਸਰੀਰ ਉਨ੍ਹਾਂ ਨੂੰ ਚਰਬੀ ਦੇ ਰੂਪ ਵਿਚ ਜਮਾਉਣ ਲੱਗਦਾ ਹੈ, ਜਿਸ ਨਾਲ ਵਜ਼ਨ ਵਧਦਾ ਹੈ।



ਜ਼ਿਆਦਾ ਕੈਲੋਰੀ ਵਾਲਾ ਖਾਣਾ, ਖਾਸ ਕਰਕੇ ਜੰਕ ਫੂਡ ਅਤੇ ਪ੍ਰੋਸੈਸਡ ਫੂਡ, ਸਰੀਰ ਨੂੰ ਊਰਜਾ ਦੇਣ ਦੀ ਬਜਾਏ ਸੁਸਤ ਬਣਾ ਦਿੰਦਾ ਹੈ।



ਅਜਿਹੇ ਫੂਡਜ਼ ਵਿਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਊਰਜਾ ਨਹੀਂ ਮਿਲਦੀ ਅਤੇ ਤੁਸੀਂ ਹਮੇਸ਼ਾ ਥੱਕੇ ਹੋਏ ਮਹਿਸੂਸ ਕਰਦੇ ਹੋ।



ਜ਼ਿਆਦਾ ਕੈਲੋਰੀ ਵਾਲੇ ਫੂਡਜ਼, ਜਿਵੇਂ ਸਵੀਟ ਡਰਿੰਕਸ , ਫਾਸਟ ਫੂਡ ਅਤੇ ਤਲੇ-ਭੁੰਨੇ ਸਨੈਕਸ, ਸਰੀਰ ਨੂੰ ਜਲਦੀ ਸੰਤੁਸ਼ਟ ਨਹੀਂ ਕਰਦੇ।

ਇਨ੍ਹਾਂ ਵਿਚ ਫਾਈਬਰ ਅਤੇ ਪ੍ਰੋਟੀਨ ਦੀ ਕਮੀ ਹੁੰਦੀ ਹੈ, ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਅਤੇ ਤੁਸੀਂ ਜ਼ਿਆਦਾ ਖਾਣ ਲੱਗਦੇ ਹੋ।



ਜ਼ਿਆਦਾ ਕੈਲੋਰੀਆਂ ਖਾਣ ਨਾਲ ਪਾਚਨ ਤੰਤਰ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਗੈਸ, ਐਸਿਡਿਟੀ, ਕਬਜ਼ ਅਤੇ ਅਪਚ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਅਕਸਰ ਪੇਟ ਭਾਰੀ ਮਹਿਸੂਸ ਹੁੰਦਾ ਹੈ ਜਾਂ ਖਾਣੇ ਦੇ ਬਾਅਦ ਬੇਚੈਨੀ ਹੁੰਦੀ ਹੈ, ਤਾਂ ਇਹ ਜ਼ਿਆਦਾ ਕੈਲੋਰੀਆਂ ਲੈਣ ਦਾ ਸੰਕੇਤ ਹੋ ਸਕਦਾ ਹੈ।



ਜ਼ਿਆਦਾ ਕੈਲੋਰੀਆਂ, ਖਾਸ ਕਰਕੇ ਤਲੇ-ਭੁੰਨੇ ਤੇ ਸ਼ੁਗਰ ਵਾਲੇ ਫੂਡਜ਼, ਚਮੜੀ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।



ਅਨਹੈਲਥੀ ਡਾਈਟ ਅਤੇ ਜ਼ਿਆਦਾ ਕੈਲੋਰੀ ਇਨਟੇਕ ਨਾਲ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੈ। ਇਸ ਨਾਲ ਚਿੜਚਿੜਾਪਣ, ਤਣਾਅ ਅਤੇ ਮੂਡ ਸਵਿੰਗਸ ਦੀ ਸਮੱਸਿਆ ਹੋ ਸਕਦੀ ਹੈ।