ਕਿਤੇ ਤੁਸੀਂ ਵੀ ਤਾਂ ਨਹੀਂ ਹਰ ਦੂਜੇ ਦਿਨ ਖਾਂਦੇ ਆਲੂ?



ਜ਼ਿਆਦਾ ਆਲੂ ਖਾਣ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ।



ਆਲੂ 'ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਸਰੀਰ 'ਚ ਗਲੂਕੋਜ਼ ਦੀ ਮਾਤਰਾ ਵਧਾਉਂਦਾ ਹੈ। ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੈ।



ਬਹੁਤ ਜ਼ਿਆਦਾ ਆਲੂ ਖਾਣ ਨਾਲ ਸਰੀਰ 'ਚ ਪੋਟਾਸ਼ੀਅਮ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਸਾਹ ਲੈਣ 'ਚ ਤਕਲੀਫ, ਦਰਦ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਆਲੂ 'ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਮੋਟਾਪੇ ਦਾ ਖਤਰਾ ਵਧ ਜਾਂਦਾ ਹੈ। ਇਸ ਕਾਰਨ ਤੁਸੀਂ ਮੋਟਾਪੇ ਦਾ ਵੀ ਸ਼ਿਕਾਰ ਹੋ ਸਕਦੇ ਹੋ।



ਆਲੂਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਐਸੀਡਿਟੀ, ਖੱਟੇ ਡਕਾਰ, ਦਿਲ ਵਿੱਚ ਜਲਨ, ਪੇਟ ਵਿੱਚ ਗੈਸ ਅਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਨੀਲੇ ਰੰਗ ਦੇ ਜਾਂ ਪੁੰਗਰੇ ਹੋਏ ਆਲੂ ਖਾਣ ਨਾਲ ਸਰੀਰ 'ਚ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ, ਤੁਹਾਨੂੰ ਹਮੇਸ਼ਾ ਇਸ ਦਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ।



ਭਾਰਤ ਵਿੱਚ ਆਲੂ ਦੀ ਖਪਤ ਇੰਝ ਹੁੰਦੀ ਹੈ ਕਿ ਸਮਝੋ ਸਵੇਰ ਆਲੂ ਦੇ ਪਰਾਠਿਆਂ ਨਾਲ ਸ਼ੁਰੂ ਹੁੰਦੀ ਹੈ ਤਾਂ ਰਾਤ ਨੂੰ ਆਲੂ ਦੀ ਸਬਜ਼ੀ ਬਣਾ ਲਈ ਜਾਂਦੀ ਹੈ।



ਜੇਕਰ ਜ਼ਿਆਦਾ ਮਾਤਰਾ 'ਚ ਆਲੂਆਂ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਨਾਲ ਹੀ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ।



ਵਿਟਾਮਿਨ ਬੀ6, ਸੀ, ਕੇ ਤੋਂ ਇਲਾਵਾ ਇਸ 'ਚ ਫਾਈਬਰ, ਆਇਰਨ, ਫਾਸਫੋਰਸ ਵਰਗੇ ਕਈ ਹੋਰ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ ਪਰ ਇਸ 'ਚ ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਨੁਕਸਾਨਦੇਹ ਹੋ ਸਕਦਾ ਹੈ।