ਹਾਰਟ ਬਲਾਕੇਜ ਹੋਣ ਤੋਂ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ
ਹਾਰਟ ਬਲਾਕੇਜ ਇੱਕ ਅਜਿਹੀ ਸਥਿਤੀ ਹੈ ਜਿਸ ਬਾਰੇ ਸਮਾਂ ਰਹਿੰਦਿਆਂ ਪਤਾ ਲੱਗ ਜਾਵੇ ਤਾਂ ਜਾਨ ਬਚ ਸਕਦੀ ਹੈ
ਆਓ ਜਾਣਦੇ ਹਾਂ ਇਸ ਦੇ ਸ਼ੁਰੂਆਤੀ ਲੱਛਣਾਂ ਬਾਰੇ
ਹਾਰਟ ਬਲਾਕੇਜ ਦਾ ਪਹਿਲਾ ਲੱਛਣ ਹਲਕਾ ਦਰਦ, ਜਲਨ ਜਾਂ ਦਬਾਅ ਮਹਿਸੂਸ ਹੋਣਾ, ਜੋ ਕਿ ਕੰਮ ਕਰਨ ਤੋਂ ਬਾਅਦ ਵੱਧ ਸਕਦਾ ਹੈ
ਪੌੜੀਆਂ ਚੜ੍ਹਨ ਜਾਂ ਥੋੜਾ ਜਿਹਾ ਕੰਮ ਕਰਨ ‘ਤੇ ਵੀ ਸਾਹ ਚੜ੍ਹਦਾ ਹੈ ਤਾਂ ਇਹ ਦਿਲ ਤੱਕ ਆਕਸੀਜਨ ਨਾ ਪਹੁੰਚਣ ਦਾ ਸੰਕੇਤ ਹੈ
ਬਲੱਡ ਫਲੋਅ ਘੱਟ ਹੋਣ ‘ਤੇ ਦਿਮਾਗ ਵਿੱਚ ਆਕਸੀਜਨ ਦੀ ਕਮੀਂ ਹੋ ਸਕਦੀ ਹੈ
ਜੇਕਰ ਪੂਰਾ ਆਰਾਮ ਕਰਨ ਤੋਂ ਬਾਅਦ ਵੀ ਥਕਾਵਟ ਰਹੇ ਤਾਂ ਇਹ ਦਿਲ ਦੀ ਕਮਜੋਰੀ ਦਾ ਸੰਕੇਤ ਹੋ ਸਕਦਾ ਹੈ
ਜੇਕਰ ਬਿਨਾਂ ਮਿਹਨਤ ਕੀਤਿਆਂ ਪਸੀਨਾ ਆਵੇ ਤਾਂ ਇਹ ਦਿਲ ‘ਤੇ ਬੇਲੋੜੇ ਦਬਾਅ ਦਾ ਲੱਛਣ ਹੋ ਸਕਦਾ ਹੈ
ਪੈਰਾਂ ਵਿੱਚ ਬਲੱਡ ਫਲੋਅ ਘੱਟ ਹੋਣ ਕਰਕੇ ਚੱਲਣ ਵੇਲੇ ਦਰਦ ਮਹਿਸੂਸ ਹੋਣਾ ਵੀ ਹਾਰਟ ਬਲਾਕੇਜ ਨਾਲ ਜੁੜਿਆ ਹੋ ਸਕਦਾ ਹੈ