ਨੀਂਦ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹੈ। ਜਿਵੇਂ ਸਰੀਰ ਨੂੰ ਆਕਸੀਜਨ ਅਤੇ ਪੋਸ਼ਣ ਦੀ ਲੋੜ ਹੁੰਦੀ ਹੈ, ਉਹੀ ਤਰ੍ਹਾਂ ਚੰਗੀ ਨੀਂਦ ਵੀ ਜ਼ਰੂਰੀ ਹੈ।

ਪਰ ਅੱਜਕੱਲ੍ਹ ਦੀ ਤਣਾਅ ਭਰੀ ਜ਼ਿੰਦਗੀ ਕਰਕੇ ਕਈ ਲੋਕ ਨੀਂਦ ਦੀ ਘਾਟ ਜਾਂ ਉਨੀਂਦਰੇ ਤੋਂ ਪਰੇਸ਼ਾਨ ਹਨ।

ਦਵਾਈਆਂ ਲੈਣ ਦੀ ਥਾਂ, ਕੁਝ ਆਸਾਨ ਤੇ ਘਰੇਲੂ ਨੁਸਖਿਆਂ ਨਾਲ ਵੀ ਨੀਂਦ ਨੂੰ ਸੁਧਾਰਿਆ ਜਾ ਸਕਦਾ ਹੈ। ਆਓ ਜਾਣੀਏ ਕੁਝ ਸੌਖੇ ਨੁਸਖੇ ਜੋ ਚੰਗੀ ਨੀਂਦ ਵਿੱਚ ਮਦਦ ਕਰ ਸਕਦੇ ਹਨ।

ਗੁਲਾਬ ਦੀ ਚਾਹ ਮਨ ਨੂੰ ਸ਼ਾਂਤੀ ਦਿੰਦੀ ਹੈ ਤੇ ਤਣਾਅ ਘਟਾਉਂਦੀ ਹੈ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਇਹ ਚਾਹ ਪੀਣਾ ਲਾਭਦਾਇਕ ਹੁੰਦਾ ਹੈ।



ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਦੁੱਧ ਵਿੱਚ ਥੋੜ੍ਹੀ ਜਿਹੀ ਹਲਦੀ ਪਾ ਕੇ ਪੀਣ ਨਾਲ ਮਨ ਸ਼ਾਂਤ ਹੁੰਦਾ ਹੈ ਤੇ ਅੱਛੀ ਨੀਂਦ ਆਉਂਦੀ ਹੈ।



ਨਾਰੀਅਲ ਜਾਂ ਬਦਾਮ ਦੇ ਤੇਲ ਨਾਲ ਮੱਥੇ, ਕਨਪੱਟੀਆਂ ਅਤੇ ਸਿਰ ਦੀ ਹੌਲੀ-ਹੌਲੀ ਮਾਲਿਸ਼ ਕਰਨ ਨਾਲ ਦਿਮਾਗ ਨੂੰ ਠੰਡਕ ਮਿਲਦੀ ਹੈ ਤੇ ਨੀਂਦ ਚੰਗੀ ਆਉਂਦੀ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ 1-2 ਬੂੰਦ ਤਿੱਲ ਦਾ ਤੇਲ ਨੱਕ ’ਚ ਲਗਾਉਣ ਨਾਲ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਆ ਸਕਦਾ ਹੈ।

ਇੱਕ ਟੱਬ 'ਚ ਗਰਮ ਪਾਣੀ ਵਿੱਚ ਨਮਕ ਪਾ ਕੇ ਪੈਰਾਂ ਨੂੰ 10-15 ਮਿੰਟ ਤੱਕ ਡਿੱਪ ਕਰਨ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਆਉਣ ਵਿੱਚ ਮਦਦ ਮਿਲਦੀ ਹੈ।

ਅਸ਼ਵਗੰਧਾ ਚੂਰਨ ਨਾਲ ਨੀਂਦ ਵਿੱਚ ਸੁਧਾਰ ਹੁੰਦਾ ਹੈ। ਡਾਕਟਰੀ ਸਲਾਹ ਨਾਲ ਰਾਤ ਨੂੰ ਇਸਦਾ ਸੇਵਨ ਕੀਤਾ ਜਾ ਸਕਦਾ ਹੈ।

ਸੌਣ ਤੋਂ ਇਕ ਘੰਟਾ ਪਹਿਲਾਂ ਮੋਬਾਈਲ ਜਾਂ ਟੀਵੀ ਵਰਗੀਆਂ ਸਕ੍ਰੀਨਾਂ ਤੋਂ ਦੂਰ ਰਹੋ, ਕਿਉਂਕਿ ਬਲੂ ਲਾਈਟ ਨੀਂਦ ਦੇ ਹਾਰਮੋਨ 'ਮੈਲਾਟੋਨਿਨ' ਨੂੰ ਪ੍ਰਭਾਵਿਤ ਕਰਦੀ ਹੈ।