ਗਰਮੀਆਂ 'ਚ ਪਪੀਤਾ ਖਾਣਾ ਸਿਹਤ ਲਈ ਬਹੁਤ ਫਾਇਦਾਮੰਦ ਹੁੰਦਾ ਹੈ। ਇਹ ਹਲਕਾ, ਹਾਜਮੇਯੋਗ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ।

ਇਸ ਵਿੱਚ ਐਂਟੀਆਕਸੀਡੈਂਟਸ, ਵਿਟਾਮਿਨ ਅਤੇ ਫਾਈਬਰ ਮਿਲਦੇ ਹਨ, ਜੋ ਸਰੀਰ ਨੂੰ ਠੰਢਕ, ਹਾਈਡ੍ਰੇਸ਼ਨ ਅਤੇ ਗਰਮੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ।

ਪਪੀਤੇ ਵਿੱਚ ਪੇਪੇਨ ਨਾਮਕ ਐਂਜ਼ਾਈਮ ਹੁੰਦਾ ਹੈ ਜੋ ਭੋਜਨ ਪਚਾਉਣ ਵਿੱਚ ਮਦਦ ਕਰਦਾ ਹੈ, ਇਸ ਲਈ ਗਰਮੀਆਂ ਵਿੱਚ ਇਹ ਹਾਜਮੇ ਲਈ ਫਾਇਦੇਮੰਦ ਹੈ।

ਵਿਟਾਮਿਨ C ਅਤੇ ਬੀਟਾ-ਕੈਰੋਟੀਨ ਵਾਲਾ ਪਪੀਤਾ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਜੋ ਗਰਮੀਆਂ ’ਚ ਹੋਣ ਵਾਲੀਆਂ ਵਾਇਰਲ ਇਨਫੈਕਸ਼ਨਾਂ ਤੋਂ ਬਚਾਅ ਕਰਦਾ ਹੈ।

papaya ਘੱਟ ਕੈਲੋਰੀ ਵਾਲਾ ਫਲ ਹੈ ਜੋ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਹ ਭੁੱਖ ਨੂੰ ਕੰਟ੍ਰੋਲ ਕਰਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ।



ਪਪੀਤੇ ਵਿੱਚ ਪਾਇਆ ਜਾਣ ਵਾਲਾ ਬੀਟਾ-ਕੈਰੋਟੀਨ ਅੱਖਾਂ ਦੀ ਰੋਸ਼ਨੀ ਨੂੰ ਤੰਦਰੁਸਤ ਬਣਾਈ ਰੱਖਣ ਵਿੱਚ ਮਦਦਗਾਰ ਹੁੰਦਾ ਹੈ।

ਪਪੀਤਾ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਰੀਰ ਨੂੰ ਹਾਈਡਰੇਟ ਰੱਖਣ ’ਚ ਮਦਦ ਕਰਦੀ ਹੈ।

ਪਪੀਤਾ ਵਿਟਾਮਿਨ A, C ਅਤੇ E ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਧੁੱਪ, ਪ੍ਰਦੂਸ਼ਣ ਅਤੇ ਅੰਦਰੂਨੀ ਤਣਾਅ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ।

ਪਪੀਤਾ ਸਰੀਰ ਦੀ ਗੰਦਗੀ ਨੂੰ ਸਾਫ ਕਰਦਾ ਹੈ ਅਤੇ ਗਰਮੀ ਨੂੰ ਘਟਾ ਕੇ ਘਮੌਰੀਆਂ ਤੋਂ ਬਚਾਅ ਕਰਦਾ ਹੈ।