ਤੁਸੀਂ ਜੋ ਵੀ ਖਾਂਦੇ ਹੋ, ਉਸਦਾ ਸਿੱਧਾ ਅਸਰ ਤੁਹਾਡੇ ਜਿਗਰ 'ਤੇ ਪੈਂਦਾ ਹੈ। ਅੱਜਕੱਲ੍ਹ ਲੋਕਾਂ ਵਿੱਚ ਫੈਟੀ ਲਿਵਰ ਦੀ ਸਮੱਸਿਆ ਵਧ ਰਹੀ ਹੈ, ਜਿਸਦਾ ਮੁੱਖ ਕਾਰਨ ਜੰਕ ਫੂਡ ਅਤੇ ਕੁਝ ਹੋਰ ਨੁਕਸਾਨਦਾਇਕ ਭੋਜਨ ਹਨ।

ਸਿਹਤ ਮਾਹਿਰਾਂ ਦੇ ਅਨੁਸਾਰ ਕੁਝ ਖਾਦ ਪਦਾਰਥ ਜਿਗਰ ਨੂੰ ਤੁਰੰਤ ਨੁਕਸਾਨ ਪਹੁੰਚਾਉਂਦੇ ਹਨ।

ਜੇਕਰ ਤੁਸੀਂ ਆਪਣੇ ਜਿਗਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਇਹ 3 ਚੀਜ਼ਾਂ ਆਪਣੀ ਡਾਈਟ 'ਚੋਂ ਅੱਜ ਹੀ ਹਟਾਓ।

ਅੱਜਕੱਲ੍ਹ ਲੋਕ ਕੋਲਡ ਡਰਿੰਕਸ, ਪੈਕਡ ਜੂਸ ਅਤੇ ਪ੍ਰੋਸੈਸਡ ਭੋਜਨ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਹਨਾਂ ਵਿੱਚ ਹਾਈ ਫਰੂਟੋਜ਼ ਕੌਰਨ ਸੀਰਪ ਅਤੇ ਰਿਫਾਇੰਡ ਚੀਨੀ ਹੁੰਦੀ ਹੈ, ਜੋ ਜਿਗਰ ਲਈ ਨੁਕਸਾਨਦਾਇਕ ਹੈ।

ਫਰੂਟੋਜ਼ ਜਦੋਂ ਕੁਦਰਤੀ ਰੂਪ ਵਿੱਚ ਨਹੀਂ, ਸਗੋਂ ਪ੍ਰੋਸੈਸਡ ਰੂਪ ਵਿੱਚ ਖਾਧਾ ਜਾਂਦਾ ਹੈ, ਤਾਂ ਇਹ ਸਿੱਧਾ ਜਿਗਰ 'ਤੇ ਅਸਰ ਕਰਦਾ ਹੈ ਅਤੇ ਫੈਟੀ ਲਿਵਰ ਦੀ ਸਮੱਸਿਆ ਪੈਦਾ ਕਰ ਸਕਦਾ ਹੈ।

ਜ਼ਿਆਦਾ ਸਮੇਂ ਤੱਕ ਫਰੂਟੋਜ਼ ਵਾਲੀਆਂ ਚੀਜ਼ਾਂ ਖਾਣ ਨਾਲ ਜਿਗਰ ਵਿੱਚ ਸੋਜ ਅਤੇ ਇਨਸੁਲਿਨ ਰੋਧ ਵਧ ਸਕਦੀ ਹੈ।



ਓਮੇਗਾ-6 ਫੈਟੀ ਐਸਿਡ ਸਰੀਰ ਲਈ ਲੋੜੀਂਦੇ ਤਾਂ ਹੈ, ਪਰ ਥੋੜ੍ਹੀ ਮਾਤਰਾ ਵਿੱਚ ਹੀ। ਜੇ ਇਹ ਵੱਧ ਮਾਤਰਾ ਵਿੱਚ ਲਿਆ ਜਾਵੇ, ਤਾਂ ਜਿਗਰ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਅੱਜਕੱਲ੍ਹ ਸੋਇਆਬੀਨ ਤੇਲ, ਮੱਕੀ ਦਾ ਤੇਲ ਅਤੇ ਸੂਰਜਮੁਖੀ ਦਾ ਤੇਲ ਜ਼ਿਆਦਾ ਵਰਤੇ ਜਾਂਦੇ ਹਨ, ਜੋ ਓਮੇਗਾ-6 ਨਾਲ ਭਰਪੂਰ ਹੁੰਦੇ ਹਨ।



ਇਹ ਤੇਲ ਜਿਗਰ ਵਿੱਚ ਸੋਜ ਅਤੇ ਆਕਸੀਡੇਟਿਵ ਤਣਾਅ ਵਧਾ ਸਕਦੇ ਹਨ, ਜਿਸ ਨਾਲ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ।