ਗੁੜ ਇੱਕ ਕੁਦਰਤੀ ਮਿੱਠਾਸ ਹੈ ਜੋ ਖੰਡ ਨਾਲੋਂ ਕਾਫ਼ੀ ਹੈਲਥੀ ਮੰਨੀ ਜਾਂਦੀ ਹੈ, ਖਾਸ ਕਰਕੇ ਸਰਦੀਆਂ 'ਚ। ਇਸ ਵਿੱਚ ਆਇਰਨ, ਮੈਗਨੀਸ਼ੀਅਮ, ਪੋਟੈਸ਼ੀਅਮ ਅਤੇ ਫਾਸਫੋਰਸ ਵਰਗੇ ਤੱਤ ਹੁੰਦੇ ਹਨ ਜੋ ਪਾਚਣ ਮਜ਼ਬੂਤ ਕਰਦੇ, ਖੂਨ ਦੀ ਕਮੀ ਪੂਰੀ ਕਰਦੇ ਅਤੇ ਸਰੀਰ ਨੂੰ ਗਰਮੀ ਦਿੰਦੇ ਹਨ।

ਪਰ ਧਿਆਨ ਰਹੇ-ਗੁੜ ਵੱਧ ਖਾਣ ਨਾਲ ਸ਼ੂਗਰ ਵਧ ਸਕਦੀ ਹੈ, ਵਜ਼ਨ ਵੀ ਵੱਧ ਸਕਦਾ ਹੈ ਅਤੇ ਪਾਚਣ 'ਚ ਗੜਬੜ ਹੋ ਸਕਦੀ ਹੈ। ਇਸ ਲਈ ਇਸ ਨੂੰ ਸੰਤੁਲਿਤ ਮਾਤਰਾ ਵਿੱਚ ਹੀ ਖਾਣਾ ਸਹੀ ਹੈ।

100 ਗ੍ਰਾਮ ਗੁੜ 'ਚ ਲਗਭਗ 380 ਕੈਲੋਰੀ ਹੁੰਦੀ ਹੈ। ਇਸ ਨੂੰ ਬੇਹਿਸਾਬ ਖਾਣ ਨਾਲ ਕੈਲੋਰੀ ਇੰਟੇਕ ਵਧਦਾ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ।

ਗੁੜ 'ਚ 70–75% ਤੱਕ ਕੁਦਰਤੀ ਸ਼ੂਗਰ ਹੁੰਦੀ ਹੈ। ਇਸ ਕਾਰਨ ਡਾਇਬਟੀਜ਼ ਮਰੀਜ਼ਾਂ ਜਾਂ ਜਿਨ੍ਹਾਂ ਦਾ ਸ਼ੂਗਰ ਲੈਵਲ ਤੇਜ਼ੀ ਨਾਲ ਘੱਟਦਾ-ਵਧਦਾ ਹੈ, ਉਨ੍ਹਾਂ ਲਈ ਇਸ ਦੀ ਜ਼ਿਆਦਾ ਮਾਤਰਾ ਖਤਰਨਾਕ ਹੈ।

ਭਾਵੇਂ ਇਸ ਦਾ ਗਲਾਇਸੈਕਮਿਕ ਇੰਡੈਕਸ ਖੰਡ ਨਾਲੋਂ ਘੱਟ ਹੈ, ਪਰ ਇਹ ਤੁਰੰਤ ਬਲੱਡ ਸ਼ੂਗਰ ਵਧਾ ਸਕਦਾ ਹੈ, ਖ਼ਾਸਕਰ ਉਨ੍ਹਾਂ 'ਚ ਜਿਨ੍ਹਾਂ ਨੂੰ ਇੰਸੁਲਿਨ ਰਜ਼ਿਸਟੈਂਸ ਦੀ ਸਮੱਸਿਆ ਹੈ।

ਕਈ ਲੋਕਾਂ ਨੂੰ ਗੁੜ ਨਾਲ ਸਕਿਨ ਰੈਸ਼, ਖੁਜਲੀ ਜਾਂ ਸਾਹ ਲੈਣ 'ਚ ਮੁਸ਼ਕਲ ਹੋ ਸਕਦੀ ਹੈ।

ਬਹੁਤ ਜ਼ਿਆਦਾ ਗੁੜ ਖਾਣ ਨਾਲ ਗੈਸ, ਪੇਟ ਫੁੱਲਣਾ, ਦਸਤ ਆਦਿ ਦੀਆਂ ਤਕਲੀਫ਼ਾਂ ਹੋ ਸਕਦੀਆਂ ਹਨ, ਕਿਉਂਕਿ ਇਹ ਅੰਤੜੀਆਂ 'ਚ ਪਾਣੀ ਖਿੱਚਦਾ ਹੈ।

ਗੁੜ ਦੀ ਚਿਪਚਿਪੀ ਬਣਾਵਟ ਅਤੇ ਵੱਧ ਸ਼ੂਗਰ ਦੰਦਾਂ 'ਚ ਕੀੜੇ ਅਤੇ ਕੈਵਿਟੀ ਦਾ ਖਤਰਾ ਵਧਾਉਂਦੇ ਹਨ।

ਬਾਜ਼ਾਰ 'ਚ ਮਿਲਣ ਵਾਲਾ ਗੰਦਾ ਜਾਂ ਮਿਲਾਵਟੀ ਗੁੜ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ, ਕਿਉਂਕਿ ਕਈ ਵਾਰੀ ਇਹ ਗੈਰ-ਸਫ਼ਾਈ 'ਚ ਤਿਆਰ ਹੁੰਦਾ ਹੈ ਜਾਂ ਰੰਗ ਮਿਲਾਇਆ ਜਾਂਦਾ ਹੈ।