ਨਿੰਬੂ ਪਾਣੀ ਵਜ਼ਨ ਘਟਾਉਣ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਅਤੇ ਲੋਕ ਅਕਸਰ ਖਾਲੀ ਪੇਟ ਇਹ ਪੀ ਲੈਂਦੇ ਹਨ। ਪਰ ਜੇ ਤੁਸੀਂ ਇਹ ਬਹੁਤ ਵੱਧ ਪੀਂਦੇ ਹੋ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਮਾੜੇ ਪ੍ਰਭਾਵ

ਨਿੰਬੂ ਪਾਣੀ ਖਾਲੀ ਪੇਟ ਪੀਣ ਨਾਲ ਕਈ ਵਾਰ ਐਸਿਡਿਟੀ, ਗੈਸ ਅਤੇ ਪੇਟ ਵਿੱਚ ਜਲਨ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।

ਖ਼ਾਸ ਕਰਕੇ ਉਹਨਾਂ ਲੋਕਾਂ ਲਈ ਜਿਨ੍ਹਾਂ ਦਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ, ਉਹਨਾਂ ਨੂੰ ਨਿੰਬੂ ਪਾਣੀ ਦਾ ਵੱਧ ਸੇਵਨ ਨਹੀਂ ਕਰਨਾ ਚਾਹੀਦਾ।

ਨਿੰਬੂ ਵਿੱਚ ਫੋਟੋਸੈਂਸਿਟਿਵ ਗੁਣ ਹੁੰਦੇ ਹਨ। ਜੇ ਨਿੰਬੂ ਪਾਣੀ ਪੀਣ ਦੇ ਫੌਰਨ ਬਾਅਦ ਤੁਸੀਂ ਤੇਜ਼ ਧੁੱਪ ਵਿੱਚ ਜਾਂਦੇ ਹੋ, ਤਾਂ ਤਵਚਾ ‘ਤੇ ਰੈਸ਼, ਜਲਨ ਜਾਂ ਲਾਲੀ ਆ ਸਕਦੀ ਹੈ।

ਜ਼ਿਆਦਾ ਨਿੰਬੂ ਪਾਣੀ ਗਰਦਿਆਂ 'ਚ ਪੱਥਰੀ ਬਣਨ ਦਾ ਖਤਰਾ ਵਧਾ ਸਕਦਾ ਹੈ।

ਜ਼ਿਆਦਾ ਨਿੰਬੂ ਪਾਣੀ ਗਰਦਿਆਂ 'ਚ ਪੱਥਰੀ ਬਣਨ ਦਾ ਖਤਰਾ ਵਧਾ ਸਕਦਾ ਹੈ।

ਨਿੰਬੂ ਪਾਣੀ ਦਾ ਐਸਿਡ ਦੰਦਾਂ ਦੀ enamel ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਦੰਦ ਜ਼ਿਆਦਾ ਨਾਜ਼ੁਕ ਹੋ ਜਾਂਦੇ ਹਨ।



ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਸਰੀਰ ਵਿੱਚ ਪੋਟੈਸ਼ੀਅਮ ਦਾ ਅਸੰਤੁਲਨ ਹੋ ਸਕਦਾ ਹੈ, ਜਿਸ ਨਾਲ ਹੱਡੀਆਂ ਦੀ ਮਜ਼ਬੂਤੀ ‘ਤੇ ਅਸਰ ਪੈਂਦਾ ਹੈ।

ਇਸਦੇ ਨਾਲ-ਨਾਲ, ਨਿੰਬੂ ਵਿੱਚ ਮੌਜੂਦ ਐਸਿਡ ਕੁਝ ਲੋਕਾਂ ਨੂੰ ਜੋੜਾਂ ਦਾ ਦਰਦ ਜਾਂ ਗਠੀਆ ਵਰਗੀਆਂ ਸਮੱਸਿਆਵਾਂ ਵੱਲ ਵੀ ਲੈ ਜਾ ਸਕਦਾ ਹੈ।

ਨਿੰਬੂ ਪਾਣੀ ਸਿਹਤ ਲਈ ਫਾਇਦਿਆਂ ਵਾਲਾ ਹੈ, ਪਰ ਸਿਰਫ਼ ਤਾਂ ਹੀ ਜਦੋਂ ਇਸਨੂੰ ਸੀਮਤ ਮਾਤਰਾ ਵਿੱਚ ਅਤੇ ਸਹੀ ਸਮੇਂ ਤੇ ਪੀਆ ਜਾਵੇ।