ਪੱਕੇ ਭੋਜਨ ਤੋਂ ਲੈ ਕੇ ਸਲਾਦ ਅਤੇ ਸੂਪ ਤੱਕ, ਸ਼ਲਗਮ ਬਹੁਤ ਹੀ ਵਰਤੋਂ-ਲਾਇਕ ਹੈ। ਇਹ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਜਿਸ ’ਚ ਵਿਟਾਮਿਨ, ਮਿਨਰਲ ਅਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਸ਼ਲਗਮ ਸਿਰਫ਼ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਨਹੀਂ ਬਣਾਉਂਦਾ ਸਗੋਂ ਸਰੀਰ ਦੇ ਕੁੱਲ ਸਿਹਤ ’ਚ ਸੁਧਾਰ ਕਰਨ ’ਚ ਵੀ ਮਦਦਗਾਰ ਹੈ। ਸ਼ਲਗਮ ’ਚ ਵਿਟਾਮਿਨ A, C, ਅਤੇ E ਹੁੰਦੇ ਹਨ, ਜੋ ਸਕਿਨ ਨੂੰ ਚਮਕਦਾਰ ਅਤੇ ਸਿਹਤਮੰਦ ਬਣਾਉਣ ’ਚ ਮਦਦਗਾਰ ਹਨ। ਇਹ ਵਾਲਾਂ ਦੀ ਮਜ਼ਬੂਤੀ ਅਤੇ ਵਾਧੇ ’ਚ ਵੀ ਸਹਾਇਕ ਹੈ। ਸ਼ਲਗਮ ’ਚ ਕੈਲਰੀਜ਼ ਘੱਟ ਹੁੰਦੀਆਂ ਹਨ ਅਤੇ ਫਾਈਬਰ ਵਧੇਰੇ ਹੁੰਦਾ ਹੈ, ਜੋ ਲੰਮੇ ਸਮੇਂ ਤੱਕ ਭੁੱਖ ਨਹੀਂ ਲਗਣ ਦਿੰਦਾ। ਇਹ ਵਜ਼ਨ ਕੰਟਰੋਲ ਕਰਨ ਵਾਲੇ ਲੋਕਾਂ ਦੇ ਲਈ ਸਹੀ ਭੋਜਨ ਹੈ। ਸ਼ਲਗਮ ’ਚ ਵਿਟਾਮਿਨ C, K ਅਤੇ ਕਈ ਖਣਿਜ (ਜਿਵੇਂ ਕਿ ਪੋਟੈਸ਼ੀਅਮ, ਕੈਲਸ਼ੀਅਮ, ਅਤੇ ਲੋਹਾ) ਮਿਲਦੇ ਹਨ, ਜੋ ਸਰੀਰ ਨੂੰ ਸਮੁੱਚੀ ਸਿਹਤ ਲਈ ਜ਼ਰੂਰੀ ਹੁੰਦੇ ਹਨ। ਸ਼ਲਗਮ ’ਚ ਐਂਟੀਆਕਸੀਡੈਂਟਸ ਅਤੇ ਪੋਟੈਸ਼ੀਅਮ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੀ ਸਿਹਤ ਨੂੰ ਮਜ਼ਬੂਤ ਬਣਾਉਂਦਾ ਹੈ। ਸ਼ਲਗਮ ਕੈਲਸ਼ੀਅਮ ਦਾ ਚੰਗਾ ਸਰੋਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ। ਸ਼ਲਗਮ ’ਚ ਵਧੇਰੇ ਮਾਤਰਾ ’ਚ ਫਾਈਬਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਹੀ ਬਣਾਉਣ ’ਚ ਮਦਦ ਕਰਦਾ ਹੈ। ਇਹ ਕਬਜ਼ ਤੋਂ ਰਾਹਤ ਦਿੰਦਾ ਹੈ ਅਤੇ ਪੇਟ ਸਾਫ਼ ਰੱਖਣ ’ਚ ਮਦਦਗਾਰ ਹੁੰਦਾ ਹੈ। ਸ਼ਲਗਮ ਨੂੰ ਤਾਜ਼ਾ ਸਲਾਦ ’ਚ, ਸਬਜ਼ੀ ਬਣਾ ਕੇ ਜਾਂ ਸੂਪ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਚਾਰ ਦੇ ਰੂਪ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।