ਕਈ ਵਾਰੀ ਲੋਕ ਸੋਚਦੇ ਹਨ ਕਿ ਵਾਰ-ਵਾਰ ਪਿਸ਼ਾਬ ਆਉਣਾ ਸਿਰਫ਼ ਜ਼ਿਆਦਾ ਪਾਣੀ ਪੀਣ ਕਰਕੇ ਹੁੰਦਾ ਹੈ, ਪਰ ਡਾਕਟਰਾਂ ਦੇ ਮੁਤਾਬਕ ਇਹ ਕਿਸੇ ਗੰਭੀਰ ਸਿਹਤ ਸਮੱਸਿਆ ਦਾ ਸੂਚਕ ਵੀ ਹੋ ਸਕਦਾ ਹੈ। ਇਸ ਲਈ ਜੇ ਇਹ ਆਦਤ ਬਣ ਜਾਵੇ ਤਾਂ ਸਰੀਰ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ।

ਜੇ ਤੁਸੀਂ ਦਿਨ ਵਿੱਚ ਬਹੁਤ ਪਾਣੀ ਪੀਂਦੇ ਹੋ, ਤਾਂ ਸਰੀਰ ਵਧੇਰੇ ਤਰਲ ਪਦਾਰਥ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ।

ਪਰ ਘੱਟ ਪਾਣੀ ਪੀਣ ਦੇ ਬਾਵਜੂਦ ਵਾਰ-ਵਾਰ ਪਿਸ਼ਾਬ ਆਉਣ ਲੱਗੇ, ਤਾਂ ਇਹ ਕਿਸੇ ਸਮੱਸਿਆ ਦੀ ਨਿਸ਼ਾਨੀ ਹੋ ਸਕਦੀ ਹੈ। ਨਾਲ ਹੀ, ਚਾਹ, ਕੌਫੀ ਅਤੇ ਕੋਲਡ ਡਰਿੰਕ ਵਿੱਚ ਮੌਜੂਦ ਕੈਫੀਨ ਪਿਸ਼ਾਬ ਵਧਾਉਂਦੀ ਹੈ।

ਓਵਰਐਕਟਿਵ ਬਲੇਡਰ ਵਿੱਚ ਬਲੇਡਰ ਦੀਆਂ ਮਾਸਪੇਸ਼ੀਆਂ ਬਹੁਤ ਸੰਵੇਦਨਸ਼ੀਲ ਹੋ ਜਾਂਦੀਆਂ ਹਨ, ਜਿਸ ਨਾਲ ਥੋੜ੍ਹਾ ਪਾਣੀ ਵੀ ਪਿਸ਼ਾਬ ਦੀ ਲੋੜ ਮਹਿਸੂਸ ਕਰਵਾਉਂਦਾ ਹੈ। ਇਹ ਹਾਲਤ ਜੇ ਲੰਬੇ ਸਮੇਂ ਰਹੇ, ਤਾਂ ਡਾਕਟਰ ਨਾਲ ਸਲਾਹ ਲੈਣਾ ਜ਼ਰੂਰੀ ਹੈ।

ਵਾਰ-ਵਾਰ ਪਿਸ਼ਾਬ ਆਉਣਾ ਡਾਇਬੀਟੀਜ਼ ਦਾ ਇੱਕ ਆਮ ਲੱਛਣ ਹੋ ਸਕਦਾ ਹੈ।

ਜਦੋਂ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਸਰੀਰ ਵਧੇਰੇ ਸ਼ੂਗਰ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਇਸਦੇ ਨਾਲ ਜ਼ਿਆਦਾ ਪਿਆਸ ਲੱਗਣਾ ਜਾਂ ਥਕਾਵਟ ਮਹਿਸੂਸ ਹੋਣਾ ਵੀ ਡਾਇਬੀਟੀਜ਼ ਦੀ ਸ਼ੁਰੂਆਤੀ ਚੇਤਾਵਨੀ ਹੋ ਸਕਦੀ ਹੈ।

ਯੂਰਿਨਰੀ ਟ੍ਰੈਕਟ ਇਨਫੈਕਸ਼ਨ (UTI) ਖਾਸ ਕਰਕੇ ਔਰਤਾਂ ਵਿੱਚ ਆਮ ਹੈ। ਬਲੇਡਰ 'ਚ ਸੋਜ ਜਾਂ ਇਨਫੈਕਸ਼ਨ ਹੋਣ ਕਾਰਨ ਹਲਕੇ ਦਬਾਅ 'ਤੇ ਵੀ ਪਿਸ਼ਾਬ ਆਉਣ ਦੀ ਇੱਛਾ ਹੋ ਸਕਦੀ ਹੈ। ਜੇ ਪਿਸ਼ਾਬ ਨਾਲ ਜਲਣ, ਦਰਦ ਜਾਂ ਬਦਬੂ ਮਹਿਸੂਸ ਹੋਵੇ, ਤਾਂ ਫੌਰੀ ਤੌਰ ‘ਤੇ ਡਾਕਟਰ ਨਾਲ ਸੰਪਰਕ ਕਰੋ।

ਜੇ ਕਿਡਨੀ ਵਿੱਚ ਪੱਥਰੀ ਹੋਵੇ, ਤਾਂ ਵੀ ਵਾਰ-ਵਾਰ ਪਿਸ਼ਾਬ ਆ ਸਕਦਾ ਹੈ। ਇਸ ਦੌਰਾਨ ਪਿਸ਼ਾਬ ਕਰਦੇ ਸਮੇਂ ਦਰਦ, ਜਲਣ ਜਾਂ ਪੇਟ ਦੇ ਹੇਠਲੇ ਹਿੱਸੇ ਵਿੱਚ ਤਣਾਅ ਮਹਿਸੂਸ ਹੋ ਸਕਦਾ ਹੈ।

ਪਿਸ਼ਾਬ ਦਾ ਰੰਗ ਗੂੜ੍ਹਾ ਹੋਣਾ ਜਾਂ ਪਿਸ਼ਾਬ ਤੋਂ ਬਾਅਦ ਵੀ ਅਰਾਮ ਨਾ ਮਿਲਣਾ ਇਸ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।

ਦਿਨ ਵਿੱਚ 1.5 ਤੋਂ 2 ਲੀਟਰ ਪਾਣੀ ਹੀ ਹੌਲੀ-ਹੌਲੀ ਪੀਓ। ਕੈਫੀਨ, ਸ਼ਰਾਬ ਅਤੇ ਮਸਾਲੇਦਾਰ ਭੋਜਨ ਘਟਾਓ।

ਕੀਗਲ ਐਕਸਰਸਾਈਜ਼ ਨਾਲ ਬਲੇਡਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਬਲੇਡਰ ਟ੍ਰੇਨਿੰਗ ਨਾਲ ਪਿਸ਼ਾਬ ਦੀ ਇੱਛਾ ਹੋਣ 'ਤੇ ਥੋੜ੍ਹਾ ਸਮਾਂ ਰੁਕਣ ਦੀ ਆਦਤ ਬਣਾਓ। ਭਾਰ ਅਤੇ ਤਣਾਅ 'ਤੇ ਕੰਟਰੋਲ ਰੱਖਣਾ ਵੀ ਬਲੇਡਰ ਦੀ ਸਮੱਸਿਆ ਘਟਾਉਂਦਾ ਹੈ।