ਮਾਨਸੂਨ ਦੇ ਮੌਸਮ 'ਚ ਹਵਾ ਵਿੱਚ ਨਮੀ ਵਧ ਜਾਂਦੀ ਹੈ, ਜਿਸ ਕਰਕੇ ਅੱਖਾਂ ਨਾਲ ਜੁੜੀਆਂ ਬਿਮਾਰੀਆਂ ਆਮ ਹੋ ਜਾਂਦੀਆਂ ਹਨ।

ਇਨ੍ਹਾਂ ਵਿੱਚ ਇੰਫੈਕਸ਼ਨ, ਸੋਜ, ਕੰਜੰਕਟਿਵਾਇਟਿਸ (eye flu, ਅੱਖਾਂ 'ਤੇ ਫੁੰਸੀ, ਐਲਰਜੀ ਅਤੇ ਸੁੱਕੀਆਂ ਅੱਖਾਂ ਦੀ ਸਮੱਸਿਆ ਹੋ ਸਕਦੀ ਹੈ। ਇਸ ਮੌਸਮ ਵਿੱਚ ਬੈਕਟੀਰੀਆ, ਵਾਇਰਸ ਤੇ ਫੰਗਸ ਤੇਜ਼ੀ ਨਾਲ ਫੈਲਦੇ ਹਨ।

ਅੱਖਾਂ ਨੂੰ ਵਾਰ-ਵਾਰ ਛੂਹਣਾ ਨਹੀਂ ਚਾਹੀਦਾ। ਜੇ ਗੰਦੇ ਹੱਥਾਂ ਨਾਲ ਅਸੀਂ ਅੱਖਾਂ ਨੂੰ ਛੂਹੀਏ ਜਾਂ ਮਲੀਏ, ਤਾਂ ਬੈਕਟੀਰੀਆ ਅਤੇ ਵਾਇਰਸ ਅੱਖਾਂ ਵਿਚ ਚਲੇ ਜਾਂਦੇ ਹਨ।

ਇਸ ਲਈ ਹਮੇਸ਼ਾ ਹੱਥ ਧੋ ਕੇ ਹੀ ਅੱਖਾਂ ਨੂੰ ਛੂਹੋ।

ਇਸ ਲਈ ਹਮੇਸ਼ਾ ਹੱਥ ਧੋ ਕੇ ਹੀ ਅੱਖਾਂ ਨੂੰ ਛੂਹੋ।

ਗੰਦੇ ਅਤੇ ਬਾਰਿਸ਼ ਦੇ ਪਾਣੀ ਤੋਂ ਆਪਣੀ ਅੱਖਾਂ ਨੂੰ ਬਚਾਓ। ਬਾਰਿਸ਼ ਵਿੱਚ ਨਾ ਭਿੱਜੋ, ਖਾਸ ਕਰਕੇ ਜਦੋਂ ਅੱਖਾਂ ਵਿੱਚ ਪਾਣੀ ਜਾਣ ਦਾ ਡਰ ਹੋਵੇ। ਸੜਕ ਦਾ ਗੰਦਲਾ ਪਾਣੀ ਅੱਖਾਂ ਵਿੱਚ ਨਾ ਪੈਣ ਦਿਓ, ਇਹ ਇੰਫੈਕਸ਼ਨ ਦਾ ਕਾਰਨ ਬਣ ਸਕਦਾ ਹੈ।

ਅੱਖਾਂ ਨੂੰ ਸਾਫ ਕਰਨ ਲਈ ਹਮੇਸ਼ਾ ਸਾਫ ਅਤੇ ਆਪਣਾ ਅਲੱਗ ਤੌਲੀਆ ਜਾਂ ਰੂਮਾਲ ਵਰਤੋਂ।

ਅੱਖਾਂ ਨੂੰ ਸਾਫ ਕਰਨ ਲਈ ਹਮੇਸ਼ਾ ਸਾਫ ਅਤੇ ਆਪਣਾ ਅਲੱਗ ਤੌਲੀਆ ਜਾਂ ਰੂਮਾਲ ਵਰਤੋਂ।

ਜੇ ਘਰ ਵਿੱਚ ਕਿਸੇ ਨੂੰ ਅੱਖਾਂ ਦਾ ਇੰਫੈਕਸ਼ਨ ਹੋਵੇ, ਤਾਂ ਉਸ ਦੀ ਤੌਲੀਆ, ਰੂਮਾਲ ਜਾਂ ਹੋਰ ਚੀਜ਼ਾਂ ਕਦੇ ਵੀ ਸਾਂਝੀਆਂ ਨਾ ਕਰੋ। ਇਸ ਨਾਲ ਇੰਫੈਕਸ਼ਨ ਫੈਲ ਸਕਦਾ ਹੈ।

ਮੀਂਹ ਦੇ ਮੌਸਮ ਵਿੱਚ ਕਾਜਲ, ਆਈ-ਲਾਈਨਰ ਜਾਂ ਹੋਰ ਅੱਖਾਂ ਵਾਲਾ ਮੇਕਅੱਪ ਘੱਟ ਵਰਤੋਂ, ਕਿਉਂਕਿ ਇਸ ਮੌਸਮ ਦੀ ਨਮੀ ਕਰਕੇ ਇੰਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।

ਦਿਨ ਵਿੱਚ 2-3 ਵਾਰੀ ਠੰਡੇ ਪਾਣੀ ਨਾਲ ਅੱਖਾਂ ਧੋਵੋ। ਇਹ ਅੱਖਾਂ ਨੂੰ ਠੰਡਕ ਦਿੰਦਾ ਹੈ ਅਤੇ ਇੰਫੈਕਸ਼ਨ ਤੋਂ ਬਚਾਉਂਦਾ ਹੈ। ਗੁਲਾਬ ਜਲ ਵਿੱਚ ਰੂੰ ਭਿੱਜਾ ਕੇ ਅੱਖਾਂ 'ਤੇ ਰੱਖਣਾ ਵੀ ਆਰਾਮ ਦਿੰਦਾ ਹੈ।

ਜੇ ਅੱਖਾਂ ਵਿੱਚ ਜਲਣ ਜਾਂ ਖੁਜਲੀ ਮਹਿਸੂਸ ਹੋਵੇ ਤਾਂ ਅੱਖਾਂ ਨੂੰ ਰਗੜੋ ਨਾ। ਰਗੜਣ ਨਾਲ ਇੰਫੈਕਸ਼ਨ ਵਧ ਸਕਦਾ ਹੈ। ਇਸ ਦੀ ਬਜਾਏ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ।

ਜਦੋਂ ਅੱਖਾਂ ਵਿੱਚ ਲਗਾਤਾਰ ਪਾਣੀ ਆਵੇ, ਜਲਣ ਜਾਂ ਸੋਜ ਵੱਧ ਜਾਵੇ, ਨਜ਼ਰ ਧੁੰਦਲੀ ਹੋਣ ਲੱਗੇ ਜਾਂ ਸਿਰਦਰਦ ਤੇ ਬੁਖਾਰ ਨਾਲ ਅੱਖਾਂ ਵਿੱਚ ਦਰਦ ਮਹਿਸੂਸ ਹੋਵੇ, ਤਾਂ ਤੁਰੰਤ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ।