ਇਕ ਖੋਜ ਅਧਿਐਨ ’ਚ ਕਿਹਾ ਗਿਆ ਹੈ ਕਿ ਜੋ ਲੋਕ ਤਣਾਅ ਕਾਰਨ ਕੁਕੀਜ਼, ਚਿਪਸ ਤੇ ਆਈਸਕ੍ਰੀਮ ਵਰਗੇ ਚਰਬੀ ਵਾਲਾ ਭੋਜਨ ਪਦਾਰਥ ਖਾਂਦੇ ਹਨ, ਉਹ ਜੇਕਰ ਇਕ ਕੱਪ ਕੋਕੋ ਜਾਂ ਗ੍ਰੀਨ ਟੀ ਲੈਣ ਤਾਂ ਉਹ ਤਣਾਅ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹਨ।



ਖੋਜੀਆਂ ਨੇ ਦੇਖਿਆ ਕਿ ਚਰਬੀ ਵਾਲੇ ਭੋਜਨ ਨਾਲ ਵੱਡੀ ਮਾਤਰਾ ਵਿਚ ਸਿਹਤ ਫਲੇਵੇਨਾਲ ਵਾਲੇ ਕੋਕੋ ਜਾਂ Green Tea ਦਾ ਸੇਵਨ ਵਿਸ਼ੇਸ਼ ਰੂਪ ਵਿਚ ਖੂਨ ਧਮਣੀਆਂ ’ਤੇ ਮਾੜੇ ਪ੍ਰਭਾਵਾਂ ਨੂੰ ਘਟਾ ਸਕਦਾ ਹੈ।



ਬ੍ਰਿਟੇਨ ਦੇ ਬਰਮਿੰਘਮ ਯੂਨੀਵਰਸਿਟੀ ਦੇ ਖੋਜੀਆਂ ਰੋਜਾਲਿੰਡ ਬੇਂਹਮ ਨੇ ਕਿਹਾ ਕਿ ਫਲੇਵੇਨਾਲ ਇਕ ਪ੍ਰਕਾਰ ਦਾ ਤੱਤ ਹੈ ਜੋ ਗ੍ਰੀਨ ਟੀ, ਕੋਕੋ, ਅੰਗੂਰ, ਸੇਬ, ਜਾਮਣ ਵਿਚ ਮਿਲਦਾ ਹੈ



ਫਲੇਵੇਨਾਲ ਵਿਸ਼ੇਸ਼ ਰੂਪ 'ਚ blood pressure ਨੂੰ ਕੰਟਰੋਲ ਕਰਨ ਤੇ ਦਿਲ ਸਬੰਧੀ ਸਮੱਸਿਆ ਤੋਂ ਰੱਖਿਆ ਕਰਨ ਵਿਚ ਸਹਾਇਕ ਹੁੰਦਾ ਹੈ



ਇਸ ਖੋਜ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਵੇਰ ਦਾ ਖਾਣਾ ਦਿੱਤਾ ਗਿਆ, ਜਿਸ ਵਿਚ ਬਟਰ, ਪਨੀਰ ਤੇ ਦੁੱਧ ਸ਼ਾਮਲ ਸੀ। ਹਿੱਸਾ ਲੈਣ ਵਾਲਿਆਂ ਨੂੰ ਉੱਚ ਜਾਂ ਘੱਟ ਫਲੇਵੇਨਾਲ ਵਾਲੇ ਕੋਕੋ ਜਾਂ ਗ੍ਰੀਨ ਟੀ ਪੀਣ ਲਈ ਕਿਹਾ ਗਿਆ।



ਤੋਂ ਬਾਅਦ ਇਕ ਤਣਾਅਪੂਰਨ ਗਣਿਤ ਪ੍ਰੀਖਣ ਵਿਚ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਖੂਨ ਧਮਣੀਆਂ ਦੀ ਕਾਰਜਪ੍ਰਣਾਲੀ ਤੇ ਦਿਲ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਗਈ।



ਇਸ ਦੌਰਾਨ ਦਿਲ ਦੀ ਗਤੀ ਤੇ ਬਲੱਡ ਪ੍ਰੈਸ਼ਰ ਵਿਚ ਵਾਧਾ ਹੋਇਆ। ਇਹ ਉਸੇ ਪ੍ਰਕਾਰ ਦੀ ਅਵਸਥਾ ਸੀ, ਜਿਸ ਦਾ ਲੋਕ ਰੋਜ਼ਾਨਾ ਜੀਵਨ ਵਿਚ ਸਾਹਮਣਾ ਕਰਦੇ ਹਨ।



ਜਿਨ੍ਹਾਂ ਲੋਕਾਂ ਨੇ ਚਰਬੀ ਵਾਲੇ ਭੋਜਨ ਦੇ ਨਾਲ ਘੱਟ ਫਲੇਵੇਨਾਲ ਵਾਲਾ ਤਰਲ ਪਦਾਰਥ ਲਿਆ ਸੀ, ਉਨ੍ਹਾਂਦੀ ਤਣਾਅ ਦੇ ਸਮੇਂ ਖੂਨ ਧਮਣੀਆਂ ਦੀ ਕਾਰਜ ਸਮਰੱਥਾ ਘਟ ਗਈ ਸੀ।



ਇਹ ਖੋਜ ਦਰਸਾਉਂਦਾ ਹੈ ਕਿ ਫਲੇਵਰ ਦੇ ਨਾਲ ਨਾਲ ਭਰਪੂਰ ਤਰਲ ਪਦਾਰਥ ਚਰਬੀ ਯੁਕਤ ਭੋਜਨ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਦੀ ਰਣਨੀਤੀ ਦੇ ਰੂਪ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।