ਜੇ ਤੁਸੀਂ ਵੀ ਸੋਣ ਤੋਂ ਪਹਿਲਾਂ ਲੰਮੇ ਸਮੇਂ ਤੱਕ ਫ਼ੋਨ ਚਲਾਉਂਦੇ ਹੋ, ਤਾਂ ਤੁਹਾਨੂੰ ਇੱਕ ਗੰਭੀਰ ਬੀਮਾਰੀ ਦਾ ਖਤਰਾ ਵਧ ਸਕਦਾ ਹੈ।

ਬਹੁਤ ਸਾਰੇ ਲੋਕ ਰਾਤ ਦੇ ਵੇਲੇ ਤੱਕ ਸੋਸ਼ਲ ਮੀਡੀਆ ਚਲਾਉਂਦੇ ਹਨ, ਫ਼ੋਨ 'ਤੇ ਗੇਮ ਖੇਡਦੇ ਹਨ, ਗਾਣੇ ਸੁਣਦੇ ਹਨ ਜਾਂ ਪੜ੍ਹਾਈ ਨਾਲ ਸੰਬੰਧਤ ਚੀਜ਼ਾਂ ਖੋਜਦੇ ਹਨ ਅਤੇ ਫ਼ੋਨ 'ਤੇ ਪੜ੍ਹਦੇ ਹਨ।

ਇਸ ਕਾਰਨ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ, ਜਿਸਨੂੰ ਇਨਸੋਮਨੀਆ ਕਿਹਾ ਜਾਂਦਾ ਹੈ, ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।

ਇਨਸੋਮਨੀਆ ਇੱਕ ਨੀਂਦ ਨਾਲ ਸੰਬੰਧਤ ਰੋਗ ਹੈ।

ਇਨਸੋਮਨੀਆ ਇੱਕ ਨੀਂਦ ਨਾਲ ਸੰਬੰਧਤ ਰੋਗ ਹੈ।

ਜਿਸ ਵੀ ਵਿਅਕਤੀ ਨੂੰ ਇਹ ਸਮੱਸਿਆ ਹੁੰਦੀ ਹੈ, ਉਸਨੂੰ ਨੀਂਦ ਆਉਣ ਵਿਚ ਦਿੱਕਤ ਹੁੰਦੀ ਹੈ।



ਕਈ ਵਾਰ ਨੀਂਦ ਆਉਂਦੀ ਹੀ ਨਹੀਂ, ਜੇ ਆ ਵੀ ਜਾਏ ਤਾਂ ਠੀਕ ਤਰੀਕੇ ਨਾਲ ਨਹੀਂ ਆਉਂਦੀ। ਅਜਿਹੇ ਲੋਕਾਂ ਦੀ ਅੱਧੀ ਰਾਤ ਨੂੰ ਅਕਸਰ ਨੀਂਦ ਖੁੱਲ ਜਾਂਦੀ ਹੈ।

ਫਰੰਟੀਅਰਜ਼ ਇਨ ਸਾਇਕਾਇਟਰੀ ਨਾਮਕ ਜਰਨਲ ਵਿੱਚ ਛਪੀਆਂ ਇੱਕ ਅਧਿਐਨ ਮੁਤਾਬਕ, ਜੋ ਕਿ ਨਾਰਵੇ, ਆਸਟਰੇਲੀਆ ਅਤੇ ਸਵੀਡਨ ਦੇ ਰਿਸਰਚਰਾਂ ਵੱਲੋਂ ਕੀਤੀ ਗਈ, ਇਹ ਪਤਾ ਲੱਗਿਆ ਕਿ ਬੈੱਡ ਵਿੱਚ ਹਰ ਇੱਕ ਘੰਟਾ ਫ਼ੋਨ ਚਲਾਉਣ ਨਾਲ ਇਨਸੋਮਨੀਆ ਦਾ ਖਤਰਾ 59 ਫੀਸਦੀ ਤੱਕ ਵੱਧ ਜਾਂਦਾ ਹੈ।

ਜਦੋਂ ਤੁਸੀਂ ਸਕਰੀਨ 'ਤੇ ਕੁਝ ਦੇਖ ਰਹੇ ਹੁੰਦੇ ਹੋ, ਤਾਂ ਤੁਹਾਡਾ ਦਿਮਾਗ ਐਕਟਿਵ ਹੋ ਜਾਂਦਾ ਹੈ। ਤੁਸੀਂ ਭਾਵੇਂ ਬਿਸਤਰ 'ਤੇ ਲੇਟੇ ਹੋਏ ਹੋ, ਪਰ ਅਸਲ ਵਿੱਚ ਅਰਾਮ ਨਹੀਂ ਕਰ ਰਹੇ ਹੁੰਦੇ।

ਤੁਸੀਂ ਸੌਂ ਨਹੀਂ ਰਹੇ ਹੁੰਦੇ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਨੀਂਦ ਦੇਰ ਨਾਲ ਆਉਂਦੀ ਹੈ ਅਤੇ ਨੀਂਦ ਦੀ ਗੁਣਵੱਤਾ ਵੀ ਘੱਟ ਜਾਂਦੀ ਹੈ। ਇਹ ਹੌਲੀ-ਹੌਲੀ ਇੱਕ ਆਦਤ ਜਾਂ ਪੈਟਰਨ ਬਣ ਜਾਂਦਾ ਹੈ, ਜਿਸ ਕਾਰਨ ਇਨਸੋਮਨੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਇਸ ਲਈ ਜ਼ਰੂਰੀ ਹੈ ਕਿ ਸੋਣ ਤੋਂ ਘੱਟੋ-ਘੱਟ ਆਧਾ ਜਾਂ ਇੱਕ ਘੰਟਾ ਪਹਿਲਾਂ ਫ਼ੋਨ ਜਾਂ ਲੈਪਟਾਪ ਚਲਾਉਣਾ ਬੰਦ ਕਰ ਦਿੱਤਾ ਜਾਵੇ।



ਇੰਟਰਨੈੱਟ ਵੀ ਬੰਦ ਕਰ ਦਿਓ ਤਾਂ ਜੋ ਕੋਈ ਨੋਟੀਫਿਕੇਸ਼ਨ ਤੁਹਾਡਾ ਧਿਆਨ ਫ਼ੋਨ ਵੱਲ ਨਾ ਖਿੱਚ ਸਕੇ।