ਡੇਂਗੂ ਜਾਂ ਮਲੇਰੀਆ? ਕਿਸ ਚੀਜ਼ ਦਾ ਟੈਸਟ ਹੁੰਦਾ ਮਹਿੰਗਾ

ਡੇਂਗੂ ਅਤੇ ਮਲੇਰੀਆ ਦੋਵੇਂ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਹਨ



ਪਰ ਉਨ੍ਹਾਂ ਦੇ ਕਾਰਨ ਅਤੇ ਲੱਛਣ ਵੱਖਰੇ-ਵੱਖਰੇ ਹੁੰਦੇ ਹਨ



ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜਦਕਿ ਮਲੇਰੀਆ ਏਨਾਫਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਡੇਂਗੂ ਜਾਂ ਮਲੇਰੀਆ ਕਿਸ ਚੀਜ਼ ਦਾ ਟੈਸਟ ਮਹਿੰਗਾ ਹੁੰਦਾ ਹੈ



ਡੇਂਗੂ ਅਤੇ ਮਲੇਰੀਆ ਦੀ ਜਾਂਚ ਦੀ ਕੀਮਤ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ



ਉੱਥੇ ਹੀ ਮਲੇਰੀਆ ਦੇ ਮੁਕਾਬਲੇ ਡੇਂਗੂ ਦੀ ਜਾਂਚ ਮਹਿੰਗੀ ਹੁੰਦੀ ਹੈ



ਕਿਉਂਕਿ ਡੇਂਗੂ ਦੀ ਜਾਂਚ ਵਿੱਚ ਕਈ ਤਰ੍ਹਾਂ ਦੇ ਟੈਸਟ ਹੁੰਦੇ ਹਨ



ਡੇਂਗੂ ਸਿਰੌਲਜੀ ਦੀ ਜਾਂਚ ਦੇ ਲਈ ਆਮਤੌਰ ‘ਤੇ 600 ਤੋਂ 1500 ਰੁਪਏ ਲੱਗ ਜਾਂਦੇ ਹਨ



ਉੱਥੇ ਹੀ ਮਲੇਰੀਆ ਦੇ ਟੈਸਟ ਦੇ ਲਈ 300 ਤੋਂ 400 ਰੁਪਏ ਲੱਗ ਸਕਦੇ ਹਨ