ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਚਾਹ ਦੇ ਕੇ ਉਨ੍ਹਾਂ ਨੂੰ ਤਾਜ਼ਗੀ ਅਤੇ ਉਰਜਾ ਦੇਣ ਦਾ ਸੋਚਦੇ ਹਨ, ਪਰ ਚਾਹ ਵਿੱਚ ਕੈਫ਼ੀਨ ਅਤੇ ਹੋਰ ਤੱਤ ਹੁੰਦੇ ਹਨ ਜੋ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ।

ਮਾਹਿਰਾਂ ਅਨੁਸਾਰ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਚਾਹ ਤੋਂ ਪੂਰੀ ਤਰ੍ਹਾਂ ਬਚਾਉਣਾ ਚਾਹੀਦਾ ਹੈ, ਕਿਉਂਕਿ ਇਹ ਨਾ ਸਿਰਫ਼ ਥਕਾਵਟ ਅਤੇ ਐਨੀਮੀਆ ਦਾ ਖ਼ਤਰਾ ਵਧਾਉਂਦਾ ਹੈ ਬਲਕਿ ਡੀਹਾਈਡ੍ਰੇਸ਼ਨ, ਐਲਰਜੀ ਅਤੇ ਨੀਂਦ ਦੀਆਂ ਪ੍ਰਾਬਲਮਾਂ ਵੀ ਪੈਦਾ ਕਰਦਾ ਹੈ।

ਇਸ ਦੀ ਬਜਾਏ ਪਾਣੀ, ਦੁੱਧ ਜਾਂ ਫਲਾਂ ਦੇ ਜੂਸ ਵਰਗੇ ਪੌਸ਼ਟਿਕ ਪੀਣ ਵਾਲੇ ਚੀਜ਼ਾਂ ਨੂੰ ਉਤਸ਼ਾਹਿਤ ਕਰੋ ਤਾਂ ਜੋ ਬੱਚੇ ਸਿਹਤਮੰਦ ਅਤੇ ਐਨਰਜੀ ਨਾਲ ਭਰਪੂਰ ਰਹਿਣ।

ਦਿਲ ਦੀ ਧੜਕਣ ਵਧਣਾ: ਵਧੇਰੇ ਕੈਫੀਨ ਲੈਣ ਨਾਲ ਬੱਚਿਆਂ ਦੀ ਹਾਰਟ ਰੇਟ ਵਧ ਜਾਂਦੀ ਹੈ, ਜੋ ਉਹਨਾਂ ਲਈ ਖ਼ਤਰਨਾਕ ਹੋ ਸਕਦੀ ਹੈ।

ਲੋਹੇ ਦੀ ਅਬਸੌਰਪਸ਼ਨ ਰੋਕਣਾ: ਟੈਨਿਨز ਵਾਲੇ ਚਾਹ ਨਾਲ ਭੋਜਨ ਵਿੱਚੋਂ ਲੋਹਾ ਸਹੀ ਤਰੀਕੇ ਨਾਲ ਅਬਸੌਰਬ ਨਹੀਂ ਹੁੰਦਾ, ਜੋ ਐਨੀਮੀਆ ਦਾ ਕਾਰਨ ਬਣਦਾ ਹੈ।

ਡੀਹਾਈਡ੍ਰੇਸ਼ਨ ਦਾ ਖ਼ਤਰਾ: ਚਾਹ ਦਾ ਡਾਇਉਰੇਟਿਕ ਇਫੈਕਟ ਬੱਚਿਆਂ ਵਿੱਚ ਪਾਣੀ ਦੀ ਕਮੀ ਪੈਦਾ ਕਰਦਾ ਹੈ, ਜੋ ਥਕਾਵਟ ਵਧਾਉਂਦਾ ਹੈ।

ਪਾਚਣ ਪ੍ਰਣਾਲੀ ਵਿੱਚ ਸਮੱਸਿਆ। ਦੰਦਾਂ ਦੇ ਖਰਾਬ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਬੱਚਿਆਂ ਵਿੱਚ ਚਿੰਤਾ ਅਤੇ ਚਿੜਚਿੜਾਪਨ ਵਧ ਸਕਦਾ ਹੈ।

ਰੋਗ ਪ੍ਰਤੀਰੋਧਕ ਤਾਕਤ ਘੱਟ ਹੋ ਸਕਦੀ ਹੈ। ਵਜ਼ਨ ਵਧਣ ਜਾਂ ਘਟਣ ਤੇ ਪ੍ਰਭਾਵ।

ਲੰਬੇ ਸਮੇਂ ਲਈ ਦਿਮਾਗੀ ਫੋਕਸ ਅਤੇ ਯਾਦਦਾਸ਼ਤ ਤੇ ਨਕਾਰਾਤਮਕ ਅਸਰ।