Health Care Tips: ਰਸੋਈ ਵਿੱਚ ਰੱਖੇ ਮਸਾਲੇ ਸਿਰਫ ਖਾਣੇ ਦਾ ਸੁਆਦ ਹੀ ਨਹੀਂ ਵਧਾਉਂਦੇ, ਸਗੋਂ ਇਹ ਸਿਹਤ ਲਈ ਦਵਾਈਆਂ ਵਾਂਗ ਕੰਮ ਵੀ ਕਰਦੇ ਹਨ। ਇਹ ਮਸਾਲੇ ਤੁਹਾਡੀ ਇਮਊਨਿਟੀ, ਪਾਚਣ, ਸਿਹਤ ਅਤੇ ਬਹੁਤ ਸਾਰੀਆਂ ਬਿਮਾਰੀਆਂ ਲਈ ਇੱਕ ਗੇਮ-ਚੇਜ਼ਰ ਹੈ। ਇਨ੍ਹਾਂ ਮਸਾਲਿਆਂ ਵਿੱਚੋਂ ਇੱਕ ਅਸਰਦਾਰ ਮਸਾਲਾ ਹੈ ਕਾਲੀ ਮਿਰਚ, ਇਹ ਖਾਣ ਨਾਲ ਤੁਹਾਡੇ ਬੀਮਾਰ ਪੈਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਹ ਤੁਹਾਨੂੰ ਸਰਦੀ-ਜੁਖਾਮ ਅਤੇ ਖੰਘ ਤੋਂ ਦੂਰ ਰੱਖਦੀ ਹੈ। ਇਸਦੇ ਨਾਲ ਹੀ ਮਿਨਿਰਲ ਅਤੇ ਵਿਟਾਮਿਨਸ ਨਾਲ ਭਰਪੂਰ ਕਾਲੀ ਮਿਰਚ ਦੇ ਸੇਵਨ ਨਾਲ ਤੁਹਾਨੂੰ ਪੋਸ਼ਟਿਕ ਤੱਤਾਂ ਦੀ ਕਮੀ ਨਹੀਂ ਹੋਏਗੀ। ਪੇਟ ਫੁੱਲਣਾ ਜਾਂ ਖਰਾਬ ਹੋਣਾ, ਗੈਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਕਾਲੀ ਮਿਰਚ ਫਾਇਦੇਮੰਦ ਸਾਬਤ ਹੁੰਦੀ ਹੈ। ਇਸ ਨੂੰ ਤੁਸੀ ਸਬਜ਼ੀਆਂ ਜਾਂ ਸੂਪ ਵਿੱਚ ਪਾ ਕੇ ਜਾਂ ਹਰਬਲ ਟੀ ਜਾਂ ਡੀਟਾੱਕਸ ਵਾੱਟਰ ਵਿੱਚ ਪਾ ਕੇ ਲੈ ਸਕਦੇ ਹੋ। ਜੇਕਰ ਤੁਸੀ ਵੀ ਇਸਦਾ ਸੇਵਨ ਕਰਨਾ ਚਾਹੁੰਦੇ ਹੋ ਇਸਦੇ ਨਾਲ ਹੀ ਕਿਸੇ ਮਾਹਿਰ ਤੋਂ ਸਲਾਹ ਜ਼ਰੂਰ ਲਓ।