ਅੱਜਕੱਲ੍ਹ ਕਈ ਲੋਕ ਸਬਜ਼ੀਆਂ ਦੇ ਬੀਜ ਕੱਢ ਕੇ ਸੁੱਟ ਦੇਂਦੇ ਹਨ, ਬਿਨਾਂ ਇਹ ਜਾਣੇ ਕਿ ਇਹ ਸਿਹਤ ਲਈ ਕਿੰਨੇ ਲਾਭਕਾਰੀ ਹੋ ਸਕਦੇ ਹਨ।

ਕੱਦੂ ਦੇ ਬੀਜ ਵੀ ਅਕਸਰ ਬੇਕਾਰ ਸਮਝੇ ਜਾਂਦੇ ਹਨ, ਪਰ ਇਹ ਸਰੀਰ, ਦਿਲ ਤੇ ਦਿਮਾਗ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਯੁਰਵੈਦ ਅਤੇ ਵਿਗਿਆਨ ਵੀ ਇਨ੍ਹਾਂ ਨੂੰ ਸੁਪਰਫੂਡ ਮੰਨਦੇ ਹਨ। ਇਸ ਕਰਕੇ ਕੱਦੂ ਦੇ ਬੀਜ ਸੁੱਟਣ ਦੀ ਗਲਤੀ ਨਹੀਂ ਕਰਨੀ ਚਾਹੀਦੀ।

ਕੱਦੂ ਦੇ ਬੀਜ ਪ੍ਰੋਟੀਨ, ਫਾਈਬਰ, ਆਇਰਨ, ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

ਇਹ ਸਰੀਰ ਅਤੇ ਦਿਮਾਗ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਹ ਤੱਤ ਸਰੀਰ ਦੀਆਂ ਕਈ ਅੰਦਰੂਨੀ ਪ੍ਰਕਿਰਿਆਵਾਂ ਨੂੰ ਠੀਕ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰਦੇ ਹਨ।

ਕੱਦੂ ਦੇ ਬੀਜਾਂ ਵਿੱਚ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਚੰਗੇ ਹਨ।

ਇਹ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ। ਇਨ੍ਹਾਂ ਵਿੱਚ ਜ਼ਿੰਕ ਅਤੇ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਰੋਗਾਂ ਤੋਂ ਬਚਾਅ ਲਈ ਸਰੀਰ ਦੀ ਰੱਖਿਆ ਸ਼ਕਤੀ ਵਧਾਉਂਦੇ ਹਨ।

ਕੱਦੂ ਦੇ ਬੀਜ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦਗਾਰ ਹੁੰਦੇ ਹਨ। ਇਹ ਇਨਸੁਲਿਨ ਦੀ ਕਾਰਗੁਜ਼ਾਰੀ ਨੂੰ ਵਧਾਉਂਦੇ ਹਨ, ਜਿਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਲਾਭ ਮਿਲਦਾ ਹੈ।

ਇਨ੍ਹਾਂ ਬੀਜਾਂ ਵਿੱਚ ਮੌਜੂਦ ਫਾਈਬਰ ਅਤੇ ਪ੍ਰੋਟੀਨ ਭੁੱਖ ਘਟਾਉਂਦੇ ਹਨ, ਜੋ ਵਜ਼ਨ ਘਟਾਉਣ ਵਾਲਿਆਂ ਲਈ ਫਾਇਦੇਮੰਦ ਹਨ।

ਕੱਦੂ ਦੇ ਬੀਜ ਚਮੜੀ ਅਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ 'ਚ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਨਿਖਾਰਦੇ ਹਨ ਅਤੇ ਝੁਰੜੀਆਂ ਨੂੰ ਘਟਾਉਂਦੇ ਹਨ।

ਜ਼ਿੰਕ ਅਤੇ ਆਇਰਨ ਵਾਲਾਂ ਨੂੰ ਮਜ਼ਬੂਤ ਅਤੇ ਵਧਣ ਵਿੱਚ ਮਦਦ ਕਰਦੇ ਹਨ।

ਜ਼ਿੰਕ ਅਤੇ ਆਇਰਨ ਵਾਲਾਂ ਨੂੰ ਮਜ਼ਬੂਤ ਅਤੇ ਵਧਣ ਵਿੱਚ ਮਦਦ ਕਰਦੇ ਹਨ।