ਅੱਜਕੱਲ੍ਹ ਵਾਲਾਂ ਦਾ ਝੜਨਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ, ਜੋ ਸਟ੍ਰੈੱਸ, ਗਲਤ ਡਾਈਟ, ਹਾਰਮੋਨਲ ਗੜਬੜੀ, ਪ੍ਰਦੂਸ਼ਣ ਅਤੇ ਗਲਤ ਹੇਅਰ ਕੇਅਰ ਉਤਪਾਦਾਂ ਦੇ ਇਸਤੇਮਾਲ ਕਾਰਨ ਵੱਧ ਰਹੀ ਹੈ।

ਪਰ ਕੁਝ ਆਸਾਨ ਅਤੇ ਘਰੇਲੂ ਉਪਾਅ ਅਪਣਾ ਕੇ ਅਸੀਂ ਇਸ ਸਮੱਸਿਆ ਨੂੰ ਘਟਾ ਸਕਦੇ ਹਾਂ। ਸਹੀ ਡਾਈਟ, ਸਿਰ ਦੀ ਮਾਲਿਸ ਅਤੇ ਕੁਦਰਤੀ ਉਤਪਾਦਾਂ ਦੇ ਸਹੀ ਇਸਤੇਮਾਲ ਨਾਲ ਵਾਲਾਂ ਨੂੰ ਝੜਨ ਤੋਂ ਰੋਕਿਆ ਜਾ ਸਕਦਾ ਹੈ।

ਆਓ ਜਾਣੀਏ ਕੁਝ ਅਜਿਹੇ ਟਿਪਸ ਜੋ ਤੁਹਾਡੀ ਹੇਅਰ ਲਾਈਫ ਬਦਲ ਸਕਦੇ ਹਨ।



ਨਾਰੀਅਲ ਜਾਂ ਆਂਵਲੇ ਦੇ ਤੇਲ ਨਾਲ ਮਾਲਿਸ ਕਰੋ – ਹਫ਼ਤੇ ਵਿੱਚ 2-3 ਵਾਰੀ ਸਿਰ ਦੀ ਮਾਲਿਸ ਕਰੋ।

ਤਾਜ਼ਾ ਅਤੇ ਪੌਸ਼ਣ ਭਰਪੂਰ ਡਾਈਟ ਲਓ – ਪ੍ਰੋਟੀਨ, ਆਇਰਨ, ਜ਼ਿੰਕ ਅਤੇ ਵਿਟਾਮਿਨ ਬੀ-12 ਵਾਲੀ ਡਾਈਟ ਫਾਇਦੇਮੰਦ ਹੈ।

ਸਾਫ਼ ਅਤੇ ਚੌੜੇ ਦੰਦੇ ਵਾਲੇ ਕੰਘੇ ਦੀ ਵਰਤੋਂ ਕਰੋ।

ਸਾਫ਼ ਅਤੇ ਚੌੜੇ ਦੰਦੇ ਵਾਲੇ ਕੰਘੇ ਦੀ ਵਰਤੋਂ ਕਰੋ।

ਬਲੋ ਡਰਾਇਰ, ਸਟਰੇਟਨਰ ਤੋਂ ਬਚੋ – ਵੱਧ ਗਰਮੀ ਵਾਲੇ ਉਪਕਰਣ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਆਮਲਾ, ਰੀਠਾ, ਸ਼ਿਕਾਕਾਈ ਵਾਲਾ ਸ਼ੈਂਪੂ ਵਰਤੋਂ – ਇਹ ਕੁਦਰਤੀ ਤਰੀਕੇ ਨਾਲ ਵਾਲਾਂ ਦੀ ਦੇਖਭਾਲ ਕਰਦੇ ਹਨ।

ਹਫ਼ਤੇ ਵਿੱਚ ਇਕ ਵਾਰੀ ਹੇਅਰ ਮਾਸਕ ਲਗਾਓ – ਦਹੀਂ, ਆਂਵਲਾ ਪਾਊਡਰ ਅਤੇ ਨਾਰੀਅਲ ਤੇਲ ਦਾ ਮਿਸ਼ਰਣ ਲਾਭਕਾਰੀ ਹੈ।

ਵਾਧੂ ਤਣਾਅ ਤੋਂ ਬਚੋ – ਤਣਾਅ ਵੀ ਵਾਲ ਝੜਨ ਦਾ ਵੱਡਾ ਕਾਰਨ ਹੈ।

ਚੰਗੀ ਨੀਂਦ ਲਓ – ਨੀਂਦ ਪੂਰੀ ਨਾ ਹੋਣ ਨਾਲ ਵੀ ਵਾਲ ਝੜ ਸਕਦੇ ਹਨ।

ਚੰਗੀ ਨੀਂਦ ਲਓ – ਨੀਂਦ ਪੂਰੀ ਨਾ ਹੋਣ ਨਾਲ ਵੀ ਵਾਲ ਝੜ ਸਕਦੇ ਹਨ।