ਮਿੱਠਾ ਖਾਣਾ ਅਕਸਰ ਲੋਕਾਂ ਨੂੰ ਪਸੰਦ ਹੁੰਦਾ ਹੈ, ਪਰ ਇਸਦਾ ਹੱਦ ਤੋਂ ਵੱਧ ਸੇਵਨ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਮਾਹਿਰਾਂ ਮੁਤਾਬਕ ਇੱਕ ਸਿਹਤਮੰਦ ਵਿਆਕਤੀ ਨੂੰ ਦਿਨ ਵਿੱਚ ਸੀਮਿਤ ਮਾਤਰਾ ਵਿੱਚ ਹੀ ਮਿੱਠਾ ਖਾਣਾ ਚਾਹੀਦਾ ਹੈ।

ਜ਼ਿਆਦਾ ਖੰਡ ਸਰੀਰ ਵਿੱਚ ਚਰਬੀ ਵਧਾਉਂਦੀ ਹੈ, ਖੂਨ ਵਿੱਚ ਸ਼ੂਗਰ ਦਾ ਪੱਧਰ ਬੇਕਾਬੂ ਕਰ ਸਕਦੀ ਹੈ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵਧਾ ਸਕਦੀ ਹੈ। ਇਸ ਲਈ ਸੰਤੁਲਿਤ ਖੁਰਾਕ ਦੇ ਨਾਲ ਮਿੱਠੇ ਦਾ ਸੇਵਨ ਸੋਚ-ਸਮਝ ਕੇ ਕਰਨਾ ਜ਼ਰੂਰੀ ਹੈ।

WHO ਅਨੁਸਾਰ, ਇੱਕ ਬਾਲਗ ਵਿਅਕਤੀ ਨੂੰ ਰੋਜ਼ਾਨਾ ਕੁੱਲ ਊਰਜਾ ਦੇ 10% ਤੋਂ ਘੱਟ ਮੁਕਤ ਸ਼ੱਕਰ (ਐਡਿਡ ਸ਼ੂਗਰ ਜਾਂ ਮਿੱਠੇ ਵਿੱਚ ਮਿਲਾਈ ਚੀਨੀ) ਲੈਣੀ ਚਾਹੀਦੀ ਹੈ, ਜੋ ਲਗਭਗ 50 ਗ੍ਰਾਮ (12 ਚਮਚੇ) ਤੋਂ ਘੱਟ ਹੈ।

ਬਿਹਤਰ ਸਿਹਤ ਲਈ ਇਸ ਨੂੰ 5% ਤੱਕ ਸੀਮਤ ਰੱਖੋ, ਯਾਨੀ 25 ਗ੍ਰਾਮ (6 ਚਮਚੇ) ਤੱਕ। ਬੱਚਿਆਂ ਲਈ ਇਹ ਮਾਤਰਾ ਹੋਰ ਵੀ ਘੱਟ ਹੋਣੀ ਚਾਹੀਦੀ ਹੈ।

ਮੋਟਾਪਾ ਅਤੇ ਵਜ਼ਨ ਵਧਣਾ — ਕਿਉਂਕਿ ਮਿੱਠਾ ਖਾਲੀ ਕੈਲੋਰੀਆਂ ਦਿੰਦਾ ਹੈ ਜੋ ਚਰਬੀ ਵਜੋਂ ਜਮ੍ਹਾ ਹੋ ਜਾਂਦੀਆਂ ਹਨ।

ਟਾਈਪ 2 ਡਾਇਬਟੀਜ਼ ਦਾ ਖਤਰਾ — ਜ਼ਿਆਦਾ ਸ਼ੂਗਰ ਨਾਲ ਇਨਸੁਲਿਨ ਰੋਧਕਤਾ ਵਧਦੀ ਹੈ।

ਦਿਲ ਦੀਆਂ ਬਿਮਾਰੀਆਂ — ਬਲੱਡ ਪ੍ਰੈਸ਼ਰ ਵਧਣਾ, ਕੋਲੈਸਟ੍ਰੋਲ ਵਧਣਾ ਅਤੇ ਸੋਜਸ਼ ਵਧਣ ਨਾਲ ਹਾਰਟ ਅਟੈਕ ਦਾ ਖਤਰਾ।

ਦੰਦਾਂ ਦੀ ਸੜਨ — ਬੈਕਟੀਰੀਆ ਨੂੰ ਵਧਾਉਂਦਾ ਹੈ ਜੋ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਲਿਵਰ ਨੂੰ ਨੁਕਸਾਨ - ਫੈਟੀ ਲਿਵਰ ਬਿਮਾਰੀ ਦਾ ਕਾਰਨ ਬਣਦਾ ਹੈ।

ਚਮੜੀ ਦੀਆਂ ਸਮੱਸਿਆਵਾਂ — ਮੁਹਾਂਸੇ ਅਤੇ ਚਮੜੀ ਦੀ ਬੁਢਾਪਾ ਤੇਜ਼ੀ ਨਾਲ।