ਅੱਧੀ ਰਾਤ ਨੂੰ ਦੰਦ 'ਚ ਹੋ ਜਾਵੇ ਦਰਦ, ਤਾਂ ਕੰਮ ਆਵੇਗੀ ਆਹ ਚੀਜ਼
ਦੰਦ ਦਾ ਦਰਦ ਬਰਦਾਸ਼ ਕਰਨ ਯੋਗ ਨਹੀਂ ਹੁੰਦਾ ਹੈ
ਜ਼ਿਆਦਾਤਰ ਦੰਦ ਵਿੱਚ ਦਰਦ ਕੀੜਾ ਲੱਗਣ ਕਰਕੇ ਹੁੰਦਾ ਹੈ
ਕਦੇ-ਕਦੇ ਦੰਦਾਂ 'ਚ ਇੰਦਾ ਦਰਦ ਹੋ ਜਾਂਦਾ ਹੈ ਕਿ ਕੋਈ ਵੀ ਦਵਾਈ ਅਸਰ ਨਹੀਂ ਕਰਦੀ ਹੈ
ਆਓ ਜਾਣਦੇ ਹਾਂ ਕਿ ਜੇਕਰ ਤੁਹਾਡੇ ਦੰਦ ਵਿੱਚ ਅੱਧੀ ਰਾਤ ਨੂੰ ਦਰਦ ਹੋ ਜਾਵੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ
ਜਿਹੜੇ ਦੰਦ ਵਿੱਚ ਦਰਦ ਹੋ ਰਿਹਾ ਹੈ, ਉਸ 'ਤੇ ਫਿਟਕਰੀ ਪੀਸ ਕੇ ਲਾ ਸਕਦੇ ਹੋ
ਉਸ ਤੋਂ ਬਾਅਦ ਕੋਸੇ ਪਾਣੀ ਨਾਲ ਕੁਰਲਾ ਕਰ ਲਓ
ਜਿਸ ਦੰਦ ਵਿੱਚ ਦਰਦ ਹੋ ਰਿਹਾ ਹੈ, ਉਸ ਵਿੱਚ ਲੌਂਗ ਦੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ
ਨਮਕ ਵਾਲੇ ਪਾਣੀ ਨਾਲ ਕੁਰਲਾ ਕਰਨ ਨਾਲ ਦੰਦ ਦੇ ਦਰਦ ਨੂੰ ਘੱਟ ਕੀਤਾ ਜਾ ਸਕਦਾ ਹੈ
ਦੰਦ ਦੇ ਦਰਦ ਨੂੰ ਲਸਣ ਵੀ ਘੱਟ ਕਰ ਸਕਦਾ ਹੈ