ਕਈ ਵਾਰ ਸਾਡੇ ਸਰੀਰ ਵਿੱਚ ਪ੍ਰੋਟੀਨ ਦੀ ਕਮੀਂ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ
ਪ੍ਰੋਟੀਨ ਸਾਡੇ ਸਰੀਰ ਵਿੱਚ ਮਾਂਸਪੇਸ਼ੀਆਂ ਦੀ ਮੁਰੰਮਤ ਅਤੇ ਵਿਕਾਸ ਦੇ ਲਈ ਜ਼ਰੂਰੀ ਹੈ
ਪ੍ਰੋਟੀਨ ਦੀ ਕਮੀਂ ਨੂੰ ਦੂਰ ਕਰਨ ਦੇ ਲਈ ਤੁਸੀਂ ਡਾਈਟ ਵਿੱਚ ਪ੍ਰੋਟੀਨ ਨਾਲ ਭਰਪੂਰ ਫੂਡ ਸ਼ਾਮਲ ਕਰ ਸਕਦੇ ਹੋ
ਤੁਸੀਂ ਰੋਜ਼ ਦਾਲ ਖਾ ਸਕਦੇ ਹੋ
ਛੋਲੇ, ਰਾਜਮਾ, ਉੜਦ ਦੀ ਦਾਲ, ਮਸੂਰ ਦੀ ਦਾਲ ਅਤੇ ਮੂੰਗੀ ਦੀ ਦਾਲ ਵਿੱਚ ਕਾਫੀ ਮਾਤਰਾ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ
ਇਸ ਤੋਂ ਇਲਾਵਾ ਪ੍ਰੋਟੀਨ ਦੀ ਕਮੀਂ ਦੂਰ ਕਰਨ ਲਈ ਤੁਸੀਂ ਅੰਡੇ ਵੀ ਖਾ ਸਕਦੇ ਹੋ